HDFC ਬੈਂਕ ਨੇ ਰੇਲਗੀਆ ਤੇ ਮਿਲੇਨੀਆ ਕ੍ਰੈਡਿਟ ਕਾਰਡ ਦੇ ਨਿਯਮ ਵਿਚ ਬਦਲਾਅ ਕੀਤਾ ਹੈ। 1 ਦਸੰਬਰ 2023 ਤੋਂ ਰੇਗਲੀਆ ਕਾਰਡ ਦੇ ਲਈ ਲਾਊਂਜ ਅਕਸੈਸ ਦੇ ਨਿਯਮ ਵਿਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮ ਮੁਤਾਬਕ ਲਾਊਂਜ ਅਕਸੈਸ ਪ੍ਰੋਗਰਾਮ ਕ੍ਰੈਡਿਟ ਕਾਰਡ ਦੇ ਖਰਚ ‘ਤੇ ਬੇਸਡ ਹੋਵੇਗਾ। ਇਕ ਕੈਲੰਡਰ ਤਿਮਾਹੀ ਵਿਚ ਇਕ ਲੱਖ ਤੋਂ ਵੱਧ ਖਰਚ ਕਰਨ ‘ਤੇ ਤੁਹਾਨੂੰ ਦੋ ਲਾਊਂਜ ਅਕਸੈਸ ਵਾਊਚਰ ਮਿਲ ਸਕਣਗੇ।ਇਸੇ ਤਰ੍ਹਾਂ HDFC ਮਿਲੇਨੀਆ ਕਾਰਡ ‘ਤੇ ਹਰ ਤਿਮਾਹੀ ਵਿਚ 1 ਲੱਖ ਦਾ ਖਰਚ ਕਰਨ ‘ਤੇ ਤੁਹਾਨੂੰ ਇਕ ਲਾਊਂਜ ਅਕਸੈਸ ਮਿਲੇਗਾ।
SBI ਕਾਰਡ ਮੁਤਾਬਕ 1 ਜਨਵਰੀ 2024 ਤੋਂ ਤੁਹਾਡੇ ਪੇਟੀਐੱਮ ਐੱਸਬੀਆਈ ਕ੍ਰੈਡਿਟ ਕਾਰਡ ‘ਤੇ ਕਿਰਾਇਆ ਭੁਗਤਾਨ ਲੈਣ-ਦੇਣ ਲਈ ਕੈਸ਼ਬੈਕ ਬੰਦ ਕਰ ਦਿੱਤਾ ਗਿਆ ਹੈ। 1 ਨਵੰਬਰ 2023 ਤੋਂ ਸਿੰਪਲੀਕਲਿੱਕ ਐਡਵਾਂਟੇਜ ਐੱਸਬੀਆਈ ਕਾਰਡ ਦਾ ਇਜੀਡਾਇਨਰ ਆਨਲਾਈਨ ਖਰੀਦਦਾਰੀ ਲਈ 10X ਰਿਵਾਰਡ ਪੁਆਇੰਟ ਹੁਣ 5X ਰਿਵਾਰਡ ਪੁਆਇੰਟ ਹੋਵੇਗਾ।
ਅਪੋਲੋ 24X7, ਬੁਕਮਾਇਸ਼ੋ, ਕਲੀਅਰਟ੍ਰਿਪ, ਡੋਮਿਨੋਜ, ਮਿੰਤਰਾ, ਨੇਟਮੇਡਸ ਤੇ ਯਾਤਰਾ ‘ਤੇ ਕੀਤੀ ਗਈ ਆਨਲਾਈਨ ਖਰੀਦਦਾਰੀ ਲਈ ਤੁਹਾਡੇ ਕਾਰਡ ‘ਚ 10X ਰਿਵਾਰਡ ਪੁਆਇੰਟ ਜੋੜੇ ਜਾਣਗੇ।
ਐਕਸਿਸ ਬੈਂਕ ਨੇ ਵੀ ਕ੍ਰੈਡਿਟ ਕਾਰਡਧਾਰਕਾਂ ਲਈ ਕੁਝ ਅਹਿਮ ਬਦਲਾਅ ਕੀਤੇ ਹਨ।ਐਕਸਿਸ ਬੈਂਕ ਨੇ ਮੈਗਨਸ ਕ੍ਰੈਡਿਟ ਕਾਰਡ ਦੀ ਐਨੂਅਲ ਫੀਸ ਅਤੇ ਜੁਆਇਨਿੰਗ ਗਿਫਟ ਵਿਚ ਬਦਲਾਅ ਕੀਤਾ ਹੈ। ਬੈਂਕ ਨੇ ਐਕਸਿਸ ਬੈਂਕ ਰਿਜ਼ਰਵ ਕ੍ਰੈਡਿਟ ਕਾਰਡ ਦੇ ਨਿਯਮ ਤੇ ਸ਼ਰਤਾਂ ਵਿਚ ਵੀ ਬਦਲਾਅ ਕੀਤਾ ਹੈ।
ICICI ਬੈਂਕ ਵੱਲੋਂ ਕ੍ਰੈਡਿਟ ਕਾਰਡਧਾਰਕਾਂ ਲਈ ਜਲਦ ਏਅਰਪੋਰਟ ਲਾਊਂਜ ਅਕਸੈਸ ਤੇ ਕਾਰਡਾਂ ਦੇ ਰਿਵਾਰਡ ਪੁਆਇੰਟ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਲਾਗੂ ਕੀਤਾ ਜਾਣ ਵਾਲਾ ਹੈ। ਆਈਸੀਆਈਸੀਆਈ ਬੈਂਕ ਦੀ ਵੈੱਬਸਾਈਟ ਮੁਤਾਬਕ 1 ਅਪ੍ਰੈਲ 2024 ਤੋਂ ਤੁਸੀਂ ਪਿਛਲੀ ਕੈਲੰਡਰ ਤਿਮਾਹੀ ਵਿਚ 35000 ਰੁਪਏ ਖਰਚ ਕਰਕੇ ਏਅਰਪੋਰਟ ਲਾਊਂਜ ਦਾ ਐਕਸਿਸ ਲੈ ਸਕਦੇ ਹਨ। ਪਿਛਲੇ ਕੈਲੰਡਰ ਤਿਮਾਹੀ ਵਿਚ ਕੀਤਾ ਗਿਆ ਖਰਚ ਅਗਲੀ ਕੈਲੰਡਰ ਤਿਮਾਹੀ ਲਈ ਅਕਸੈਸ ਨੂੰ ਅਨਲਾਕ ਕਰ ਦੇਵੇਗਾ।