ਰਾਮ ਰਹੀਮ ਦੀ ਪੈਰੋਲ ਮਾਮਲੇ ‘ਤੇ ਹਾਈਕੋਰਟ ‘ਚ ਟਲੀ ਸੁਣਵਾਈ
ਅੱਜ ਰਾਮ ਰਹੀਮ ਦੀ ਪੈਰੋਲ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਨਹੀਂ ਹੋ ਸਕੀ। ਹਾਈਕੋਰਟ ਨੇ ਅਗਲੀ ਤਰੀਕ 8 ਅਗਸਤ ਤੈਅ ਕੀਤੀ ਹੈ। ਪਟੀਸ਼ਨ ‘ਤੇ ਅਗਲੀ ਸੁਣਵਾਈ 8 ਅਗਸਤ ਨੂੰ ਹੋਵੇਗੀ। ਹਰਿਆਣਾ ਸਰਕਾਰ ਵੀ ਡੇਰਾ ਮੁਖੀ ਦੀ ਪਟੀਸ਼ਨ ‘ਤੇ ਨਜ਼ਰ ਰੱਖ ਰਹੀ ਹੈ। ਕਿਉਂਕਿ ਹਰਿਆਣਾ ਵਿੱਚ 2 ਮਹੀਨੇ ਬਾਅਦ ਹੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ FASTag ਧਾਰਕ ਦਿਓ ਧਿਆਨ ! 1 ਅਗਸਤ ਤੋਂ ਲਾਗੂ ਹੋ ਰਹੇ ਹਨ ਇਹ ਨਿਯਮ || Today News
ਹਰਿਆਣਾ ਦੀ ਭਾਜਪਾ ਸਰਕਾਰ ਨੂੰ ਸਿਰਸਾ ਡੇਰਾ ਸੱਚਾ ਸੌਦਾ ਦਾ ਸਮਰਥਨ ਮਿਲ ਰਿਹਾ ਹੈ। ਇਸ ਵਾਰ ਵੀ ਭਾਜਪਾ ਨੂੰ ਹਰਿਆਣਾ ਵਿੱਚ ਡੇਰੇ ਦੇ ਸਮਰਥਨ ਦੀ ਉਮੀਦ ਹੈ। ਰਾਮ ਰਹੀਮ ਦੇ ਵਕੀਲ ਜਤਿੰਦਰ ਖੁਰਾਣਾ ਨੇ ਪੁਸ਼ਟੀ ਕੀਤੀ ਕਿ “ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਇਸ ਮਾਮਲੇ ਦੀ ਸੁਣਵਾਈ ਕਰਨੀ ਸੀ ਪਰ ਕਿਸੇ ਕਾਰਨ ਕਰਕੇ ਸੁਣਵਾਈ ਨਹੀਂ ਹੋ ਸਕੀ। ਹਾਈਕੋਰਟ ਨੇ ਅਗਲੇ ਹਫ਼ਤੇ ਦੀ ਤਰੀਕ ਦੇ ਦਿੱਤੀ ਹੈ।”