ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ || Latest News

0
26

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਅੱਜ ਹਰਿਆਣਾ ਦੇ 22 ਜ਼ਿਲ੍ਹਿਆਂ ਦੀਆਂ 40 ਸੀਟਾਂ ’ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਵੋਟਾਂ ਪੈਣਗੀਆਂ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਹਰਿਆਣਾ ਦੀ ਸਿੱਖ ਸਿਆਸਤ ਦੇ ਚਾਰ ਵੱਡੇ ਧੜੇ ਐਚਐਸਜੀਪੀਸੀ ਚੋਣਾਂ ਵਿਚ ਅਪਣੀ ਕਿਸਮਤ ਅਜ਼ਮਾ ਰਹੇ ਹਨ ਜਦਕਿ ਇਕ ਧੜਾ ਪੰਜਾਬ ਦਾ ਹੈ। ਇਨ੍ਹਾਂ ’ਚ ਗੁਰਦੁਆਰਾ ਸੰਘਰਸ਼ ਕਮੇਟੀ ਹਰਿਆਣਾ (ਜਸਬੀਰ ਭਾਟੀ ਗਰੁੱਪ), ਹਰਿਆਣਾ ਸਿੱਖ ਪੰਥਕ ਦਲ (ਅਕਾਲੀ ਗਰੁੱਪ), ਪੰਥਕ ਦਲ ਹਰਿਆਣਾ (ਝੀਂਡਾ ਗਰੁੱਪ), ਸਿੱਖ ਸਮਾਜ (ਨਲਵੀ ਗਰੁੱਪ), ਸ਼੍ਰੋਮਣੀ ਅਕਾਲੀ ਦਲ ਆਜ਼ਾਦ (ਦਾਦੂਵਾਲ ਗਰੁੱਪ) ਸ਼ਾਮਲ ਹਨ। ਚੋਣਾਂ ਲਈ 40 ਵਾਰਡ ਬਣਾਏ ਗਏ ਹਨ। ਚੋਣਾਂ ਲਈ ਕਰੀਬ 2.84 ਲੱਖ ਸਿੱਖਾਂ ਨੇ ਵੋਟਰ ਸੂਚੀ ਵਿਚ ਅਪਣੇ ਨਾਂ ਦਰਜ ਕਰਵਾਏ ਹਨ।

ਕੇਂਦਰ ਦੇ ਪ੍ਰਪੋਜ਼ਲ ਤੋਂ ਬਆਦ ਮੰਨ ਗਏ ਡੱਲੇਵਾਲ,ਮੈਡੀਕਲ ਟ੍ਰੀਟਮੈਂਟ ਲੈਣ ਲਈ ਹੋਏ ਰਾਜ਼ੀ

ਦਸਣਯੋਗ ਹੈ ਕਿ 40 ਸੀਟਾਂ ’ਤੇ ਚੋਣਾਂ ਹੋਣਗੀਆਂ, ਜਿਸ ਤੋਂ ਬਾਅਦ 40 ਮੈਂਬਰੀ ਕਮੇਟੀ ਬਣਾਈ ਜਾਵੇਗੀ। ਉਹ ਪ੍ਰਧਾਨ ਦੇ ਅਹੁਦੇ ਲਈ ਚੋਣ ਵਿਚ ਹਿੱਸਾ ਲੈ ਸਕੇਗੀ। ਇਸ ਵਾਰ ਵੋਟਿੰਗ ਈਵੀਐਮ ਰਾਹੀਂ ਕਰਵਾਈ ਜਾਵੇਗੀ। ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਚੋਣ ਸਿੱਖ ਕੌਮ ਲਈ ਧਾਰਮਕ ਅਤੇ ਸਮਾਜਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਚੋਣਾਂ 19 ਜਨਵਰੀ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਹੋਣਗੀਆਂ ਅਤੇ ਇਸ ਤੋਂ ਤੁਰਤ ਬਾਅਦ ਨਤੀਜੇ ਐਲਾਨ ਦਿਤੇ ਜਾਣਗੇ।

ਸਿਰਸਾ ਜ਼ਿਲ੍ਹੇ ਚ 94 ਪੋਲਿੰਗ ਸਟੇਸ਼ਨ ਸਥਾਪਤ

ਸਿਰਸਾ ਜ਼ਿਲ੍ਹੇ ਦੇ ਨੋਡਲ ਅਫ਼ਸਰ ਸੰਜੇ ਚੌਧਰੀ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਵਾਰਾ ਇਨ੍ਹਾਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਜ਼ਿਲ੍ਹੇ ਦੇ ਸਾਰੇ 9 ਵਾਰਡਾ ਵਿਚ 94 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਅਤੇ ਅੰਤਮ ਵੋਟਰ ਸੂਚੀ ਵਿਚ ਕੁੱਲ 71491 ਵੋਟਰ ਹਨ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਦੇ ਵਾਰਡ ਨੰਬਰ 30 ਤੋਂ 38 ਲਈ 4 ਰਿਟਰਨਿੰਗ ਅਫ਼ਸਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ-ਕਮ-ਸਬ-ਡਿਵੀਜ਼ਨਲ ਅਫ਼ਸਰ (ਸਿਵਲ) ਡੱਬਵਾਲੀ, ਐਲਨਾਬਾਦ, ਕਾਲਾਂਵਾਲੀ, ਸਿਰਸਾ ਨਿਯੁਕਤ ਕੀਤੇ ਗਏ ਹਨ। ਪਿੰਡ ਸਿਕੰਦਰਪੁਰ ਦੇ ਪੋਲਿਗ ਬੂਥ 6 ਦੇ ਅਲਟਰਨੇਟਿਵ ਪ੍ਰੀਜ਼ਾਇਡਿੰਗ ਅਫ਼ਸਰ ਅਜੈਬ ਸਿੰਘ ਜਲਾਲਆਣਾ ਨੇ ਦਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਪੋਲਿੰਗ ਕੇਂਦਰਾਂ ਤੇ ਜ਼ਰੂਰੀ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।ਜ਼ਿਲ੍ਹਾ ਪੱਧਰ ਤੇ ਪੋਲਿੰਗ ਪਾਰਟੀਆਂ ਦੀ ਸੁਰੱਖਿਆ ਲਈ ਪੁਲਿਸ ਪ੍ਰੰਬਧ ਵੀ ਕੀਤੇ ਗਏ ਹਨ।

LEAVE A REPLY

Please enter your comment!
Please enter your name here