ਹਰਿਆਣਾ: ਸਿੱਖਿਆ ਸੰਬੰਧੀ ਨਵੇਂ ਹੁਕਮ ਜਾਰੀ, ਬੱਚਿਆਂ ਨੂੰ ਛੇਤੀ ਜਗਾਉਣ ਲਈ ਲਾਊਡ ਸਪੀਕਰਾਂ ਦੀ ਕਰੋ ਵਰਤੋਂ

0
106

ਸਿੱਖਿਆ ਮੰਤਰਾਲੇ ਨੇ ਬੱਚਿਆਂ ਦੀ ਸਿੱਖਿਆ ਸੰਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਹਰਿਆਣਾ ਵਿੱਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਹੁਣ ਮੰਦਰ-ਮਸਜਿਦ ਦੇ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾਵੇਗੀ। 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਸਾਲਾਨਾ ਬੋਰਡ ਪ੍ਰੀਖਿਆ ਤੋਂ ਕੁਝ ਮਹੀਨੇ ਪਹਿਲਾਂ, ਹਰਿਆਣਾ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਹੈ ਕਿ ਉਹ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਨ ਤਾਂ ਜੋ ਘਰ ਵਿੱਚ ਪੜ੍ਹਾਈ ਦਾ ਅਨੁਕੂਲ ਮਾਹੌਲ ਬਣਾਇਆ ਜਾ ਸਕੇ।

ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਧਾਰਮਿਕ ਸਥਾਨਾਂ ‘ਤੇ ਲਗਾਏ ਗਏ ਲਾਊਡ ਸਪੀਕਰਾਂ ਦੀ ਵਰਤੋਂ ਰੋਜ਼ਾਨਾ ਸਵੇਰੇ ਵਿਦਿਆਰਥੀਆਂ ਨੂੰ ਜਗਾਉਣ ਲਈ ਕੀਤੀ ਜਾਵੇਗੀ, ਤਾਂ ਜੋ ਵਿਦਿਆਰਥੀ ਸਵੇਰੇ ਉੱਠ ਕੇ ਪੜ੍ਹਾਈ ਕਰ ਸਕਣ। ਸਰਕਾਰ ਦਾ ਮੰਨਣਾ ਹੈ ਕਿ ਜੇਕਰ ਬੱਚੇ ਸਵੇਰੇ ਜਲਦੀ ਉੱਠ ਕੇ ਅਧਿਐਨ ਕਰਨ ਤਾਂ ਉਨ੍ਹਾਂ ਨੂੰ ਇਹ ਵਿਸ਼ਾ ਲੰਬੇ ਸਮੇਂ ਤੱਕ ਯਾਦ ਰਹੇਗਾ।

ਇਹ ਵੀ ਪੜ੍ਹੋ: ਕੋਰੋਨਾ ਮਾਮਲੇ ਵਧਣ ਦੇ ਮੱਦੇਨਜ਼ਰ ਦੇਸ਼ ਵਾਸੀ ਸੁਚੇਤ, ਸੁਰੱਖਿਅਤ ਤੇ ਸਾਵਧਾਨ ਰਹਿਣ: PM ਮੋਦੀ

ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਇਸ ਸਬੰਧੀ ਲਿਖਤੀ ਹੁਕਮ ਜਾਰੀ ਕੀਤੇ ਹਨ। ਇਸ ਹੁਕਮ ਤਹਿਤ ਪੇਂਡੂ ਜਾਂ ਸ਼ਹਿਰੀ ਖੇਤਰ ਦੇ ਸਾਰੇ ਮੰਦਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਦੀ ਵਰਤੋਂ ਰਾਹੀਂ ਸਵੇਰੇ 4:30 ਵਜੇ ਬੱਚਿਆਂ ਨੂੰ ਉੱਠ ਕੇ ਪੜ੍ਹਾਈ ਕਰਨ ਲਈ ਕਿਹਾ ਜਾਵੇਗਾ। ਇਹ ਆਵਾਜ਼ ਸੁਣ ਕੇ ਮਾਪਿਆਂ ਨੂੰ ਬੱਚਿਆਂ ਨੂੰ ਪੜ੍ਹਨ ਲਈ ਬਿਠਾਉਣਾ ਪਵੇਗਾ। ਇਹ ਸਿਰਫ਼ ਖਾਨਾਪੂਰਤੀ ਨਹੀਂ ਹੋਵੇਗੀ, ਸਗੋਂ ਇਸ ਪਹਿਲ ਵਿੱਚ ਮਾਪਿਆਂ ਦੇ ਨਾਲ-ਨਾਲ ਅਧਿਆਪਕ ਵੀ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਪੰਜਾਬੀ ਪਤੀ-ਪਤਨੀ ਸਮੇਤ 7 IPS ਅਧਿਕਾਰੀਆਂ ਨੂੰ ਮਿਲੀ ਪ੍ਰਮੋਸ਼ਨ, ਮਿਲਿਆ DIG ਰੈਂਕ

ਇਸਦੇ ਨਾਲ ਹੀ ਅਧਿਆਪਕ ਆਪਣੀ ਜਮਾਤ ਦੇ ਬੱਚਿਆਂ ਦਾ ਵਟਸਐਪ ਗਰੁੱਪ ਬਣਾਉਣਗੇ ਅਤੇ ਸਵੇਰੇ 4:30 ਵਜੇ ਉੱਠ ਕੇ ਚੈੱਕ ਕਰਨਗੇ ਕਿ ਕਿਹੜੇ ਬੱਚੇ ਬੱਚਿਆਂ ਦੇ ਵਟਸਐਪ ਗਰੁੱਪ ‘ਤੇ ਆਨਲਾਈਨ ਹਨ। ਸਰਕਾਰ ਹਰਿਆਣਾ ਵਿੱਚ ਬੋਰਡ ਕਲਾਸਾਂ ਦੇ ਸਿੱਖਿਆ ਪੱਧਰ ਨੂੰ ਸੁਧਾਰਨ ਲਈ ਇਹ ਪਹਿਲ ਕਰ ਰਹੀ ਹੈ। ਇਸ ਉਪਰਾਲੇ ਵਿੱਚ ਅਧਿਆਪਕ, ਮਾਪੇ ਅਤੇ ਪੰਚਾਇਤਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਇਸ ਸਬੰਧੀ ਹਰਿਆਣਾ ਸਰਕਾਰ ਵੀ ਨਵੀਂ ਚੁਣੀ ਗਈ ਪੰਚਾਇਤ ਦੇ ਮੈਂਬਰਾਂ ਨੂੰ ਪਿੰਡ ਵਿੱਚ ਸਿੱਖਿਆ ਦਾ ਮਾਹੌਲ ਬਣਾਉਣ ਦੀ ਅਪੀਲ ਕਰੇਗੀ।

ਹਰਿਆਣਾ ਸਰਕਾਰ ਦੀ ਦਲੀਲ ਇਹ ਵੀ ਹੈ ਕਿ ਸਵੇਰੇ ਦਿਮਾਗ਼ ਪੂਰੀ ਤਰ੍ਹਾਂ ਸਾਫ਼ ਹੁੰਦਾ ਹੈ ਅਤੇ ਮਾਹੌਲ ਸ਼ਾਂਤ ਹੁੰਦਾ ਹੈ। ਜੇ ਬੱਚਾ ਇਸ ਸਮੇਂ ਪੜ੍ਹਦਾ ਹੈ, ਤਾਂ ਉਹ ਇਸ ਨੂੰ ਲੰਬੇ ਸਮੇਂ ਲਈ ਯਾਦ ਰੱਖੇਗਾ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਦਾ ਕਹਿਣਾ ਹੈ ਕਿ ਪੁਰਾਣੇ ਸਮਿਆਂ ਵਿੱਚ ਵੀ ਸਵੇਰੇ ਉੱਠ ਕੇ ਹੀ ਪੜ੍ਹਾਈ ਕੀਤੀ ਜਾਂਦੀ ਸੀ।

ਡਾਇਰੈਕਟਰ (ਸੈਕੰਡਰੀ ਸਿੱਖਿਆ) ਅੰਸ਼ਜ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਭੇਜ ਕੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਿਆਰੀਆਂ ਲਈ ਢੁਕਵੇਂ ਕਦਮ ਚੁੱਕਣ ਲਈ ਕਿਹਾ ਹੈ।

LEAVE A REPLY

Please enter your comment!
Please enter your name here