ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ‘ਚ ਤਰਸ ਦੇ ਅਧਾਰ ‘ਤੇ 27 ਉਮੀਦਵਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ

0
1861

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਤਰਸ ਦੇ ਆਧਾਰ ‘ਤੇ ਨੌਕਰੀ ਸਬੰਧੀ ਮਾਮਲਿਆਂ ਦੇ ਤੁਰੰਤ ਹੱਲ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਸਕੂਲ ਸਿੱਖਿਆ ਵਿਭਾਗ ਨੇ ਤਰਸ ਦੇ ਆਧਾਰ ‘ਤੇ 27 ਉਮੀਦਵਾਰਾਂ ਨੂੰ ਅੱਜ ਇੱਥੇ ਨਿਯੁਕਤੀ ਪੱਤਰ ਦਿੱਤੇ।

ਸਕੂਲ ਸਿੱਖਿਆ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਖਿਆ ਸਾਡੇ ਸਮਾਜ ਦਾ ਅਹਿਮ ਭਾਗ ਹੈ ਜਿਸ ਰਾਹੀਂ ਅਸੀਂ ਸਮਾਜ ਦੀ ਸੇਵਾ ਕਰਦੇ ਹਾਂ। ਉਨ੍ਹਾਂ ਨਵਨਿਯੁਕਤ ਮੁਲਾਜ਼ਮਾ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਨੂੰ ਆਪਣੇ ਜੀਵਨ ਦਾ ਅਨਿੱਖੜਵਾ ਅੰਗ ਬਣਾ ਲੈਣ।

ਉਨ੍ਹਾਂ ਨਵਨਿਯੁਕਤ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਸ ਪਰਿਵਾਰਕ ਮੈਂਬਰ ਦੀ ਥਾਂ ਨੌਕਰੀ ਹਾਸਲ ਕਰ ਰਹੇ ਹਨ ਉਸ ਵਲੋਂ ਘਰ ਵਿੱਚ ਨਿਭਾਈ ਜਾਂਦੀ ਜ਼ਿੰਮੇਵਾਰੀ ਵੀ ਉਸੇ ਸਮਰਪਣ ਭਾਵਨਾ ਨਾਲ ਨਿਭਾਉਣ। ਬੈਂਸ ਨੇ ਕਿਹਾ ਕਿ ਤੁਸੀਂ ਸਭ ਨੇ ਆਪਣੇ ਪਰਿਵਾਰ ਦੇ ਬਹੁਤ ਅਹਿਮ ਅਤੇ ਪਿਆਰੇ ਮੈਂਬਰ ਨੂੰ ਗੁਆਇਆ ਹੈ ਜਿਸ ਦੀ ਥਾਂ ਤੁਹਾਨੂੰ ਸਰਕਾਰੀ ਨੌਕਰੀ ਕਰਨ ਦਾ ਮੌਕਾ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਸਭ ਨੇ ਇਕ ਪਰਿਵਾਰ ਵਾਂਗੂੰ ਕੰਮ ਕਰਨਾ ਹੈ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਸੁਨਹਿਰੀ ਦੌਰ ਵਿਚ ਲੈਣ ਕੇ ਜਾਣਾ ਹੈ। ਇਸ ਮੌਕੇ ਉਨ੍ਹਾਂ ਮੈਥ ਮਿਸਟਰੈਸ ਵਜੋਂ 1, ਕਲਰਕ ਵਜੋਂ 6, ਐਸ.ਐਲ.ਏ. ਵਜੋਂ 3 , ਸੇਵਾਦਾਰ ਵਜੋਂ 12, ਚੌਕੀਦਾਰ ਵਜੋਂ 4 ਅਤੇ ਸਫਾਈ ਕਰਮਚਾਰੀ ਵਜੋਂ 1 ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਸਕੂਲ ਸਿੱਖਿਆ ਵਿਭਾਗ ਦੇ ਡੀ.ਪੀ.ਆਈ.ਕੁਲਜੀਤ ਸਿੰਘ ਮਾਹੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here