ਗੁਰੂ ਨਾਨਕ ਦੇਵ ਹਸਪਤਾਲ ਉਤਰੀ ਭਾਰਤ ਵਿੱਚ ਵਿਲੱਖਣ ਸਰਜਰੀ ਕਰਨ ਵਾਲਾ ਬਣਿਆ ਪਹਿਲਾ ਸਰਕਾਰੀ ਹਸਪਤਾਲ

0
87

ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਉਤਰੀ ਭਾਰਤ ਦਾ ਅਜਿਹਾ ਪਹਿਲਾ ਸਰਕਾਰੀ ਹਸਪਤਾਲ ਬਣ ਗਿਆ ਹੈ, ਜਿਸ ਨੇ 13 ਸਾਲਾ ਬੱਚੇ ਦੀ ਪੀਡੀਆਟ੍ਰਿਕ ਕਾਰਡੀਓਲੋਜੀ ਇੰਟਰਵੈਂਸ਼ਨ ਦੇ ਖੇਤਰ ਵਿੱਚ ਇਕ ਮੀਲ ਪੱਥਰ ਸਥਾਪਤ ਕੀਤਾ ਹੈ।
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਖੁੱਲ੍ਹੇਗਾ ਸ਼ਿਪਕਿਲਾ ਪਾਸ, ਸੀਐਮ ਸੁੱਖੂ ਕਰਨਗੇ ਉਦਘਾਟਨ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਡਾਕਟਰ ਸੁਨੀਤ ਨੇ ਰਾਸ਼ਟਰੀ ਬਾਲ ਸਵਸਥ ਪ੍ਰੋਗਰਾਮ ਅਧੀਨ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਇਕ ਬੱਚਾ ਜੋ ਕਿ 13 ਸਾਲਾਂ ਦਾ ਹੈ, ਦੁਰਲੱਭ ਬਿਮਾਰੀ ਦਾ ਸ਼ਿਕਾਰ ਹੈ । ਇਹ ਦਿਲ ਦੀ ਬਿਮਾਰੀ 10 ਲੱਖ ਬੱਚਿਆਂ ਵਿੱਚੋਂ ਕੇਵਲ ਇਕ ਬੱਚੇ ਨੂੰ ਹੁੰਦੀ ਹੈ, ਦੀ ਸਰਜਰੀ ਕਰਵਾਉਣੀ ਅਤਿ ਜਰੂਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਗੁਰੂ ਨਾਨਕ ਦੇਵ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ: ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਅਤੇ ਡਾ: ਪਰਮਿੰਦਰ ਨੇ ਇਸ ਕੇਸ ਦੀ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਸਾਈਨਸ ਵੀਨੋਸਸ ਏਐਸਡੀ (Sinus Venosus ASD) ਜਿਸ ਨਾਲ ਜੁੜੀ ਹੋਈ ਪਾਰਸ਼ੀਅਲ ਅਨੋਮਲਸ ਪਲਮੋਨਰੀ ਵੇਨ ਕਨੈਕਸ਼ਨ (PAPVC) ਇੱਕ ਦੁਰਲੱਭ ਜਨਮ ਤੋਂ ਹੀ ਹੋਣ ਵਾਲੀ ਦਿਲ ਦੀ ਬੀਮਾਰੀ ਹੈ। ਇਸ ਰੋਗ ਨਾਲ ਪੀੜਤ ਮਰੀਜ਼ ਅਕਸਰ ਸਾਹ ਲੈਣ ਵਿੱਚ ਤਕਲੀਫ਼, ਵਧਣ ਵਿੱਚ ਅਸਫਲਤਾ ਅਤੇ ਉੱਪਰੀ ਸਾਹ ਨਲੀ ਦੇ ਬਾਰ-ਬਾਰ ਹੋਣ ਵਾਲੇ ਇਨਫੈਕਸ਼ਨਜ਼ ਨਾਲ ਪੇਸ਼ ਆਉਂਦੇ ਹਨ। ਰਵਾਇਤੀ ਤੌਰ ‘ਤੇ ਇਸ ਰੋਗ ਦਾ ਇਲਾਜ ਸਰਜਰੀ ਰਾਹੀਂ ਕੀਤਾ ਜਾਂਦਾ ਹੈ ਜਿਸ ਵਿੱਚ ਕਾਰਡੀਓ-ਪਲਮੋਨਰੀ ਬਾਈਪਾਸ (CPB) ਦੀ ਲੋੜ ਪੈਂਦੀ ਹੈ ਅਤੇ ਕਈ ਵਾਰੀ ਇਹ ਕਾਰਵਾਈ SA ਨੋਡਲ ਡਿਸਫੰਕਸ਼ਨ ਅਤੇ ਰਿਹਾਈਸ਼ੀ ਲੀਕ ਵਰਗੀਆਂ ਜਟਿਲਤਾਵਾਂ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਦਿਲ ਦੀ ਜਨਮਜਾਤ ਬਿਮਾਰੀ ਪੂਰੇ ਸੰਸਾਰ ਵਿੱਚ ਕੇਵਲ 2 ਫੀਸਦੀ ਬੱਚਿਆਂ ਵਿੱਚ ਪਾਈ ਜਾਂਦੀ ਹੈ।
ਡਾ: ਪਰਮਿੰਦਰ ਸਿੰਘ ਵੱਲੋਂ ਇਸ ਬੱਚੇ ਦੀ ਵਿਲੱਖਣ ਬਿਮਾਰੀ ਦੀ ਸਰਜਰੀ ਕੀਤੀ ਗਈ ਅਤੇ ਇਹ ਬੱਚਾ ਹੁਣ ਬਿਲਕੁਲ ਠੀਕ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਰੈਡ ਕਰਾਸ ਦੀ ਸਹਾਇਤਾ ਨਾਲ ਇਸ ਬੱਚੇ ਦੀ ਦੁਰਲੱਭ ਸਰਜਰੀ ਕਰਵਾਈ ਗਈ ਹੁਣ ਇਹ ਬੱਚਾ ਇਹ ਬਿਮਾਰੀ ਤੋਂ ਮੁਕਤ ਹੋ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਰੈਡ ਕਰਾਸ ਦੀ ਸਹਾਇਤਾ ਨਾਲ 2.5 ਲੱਖ ਰੁਪਏ ਦਾ ਚੈਕ ਹਸਪਤਾਲ ਨੂੰ ਦਿੱਤਾ ਗਿਆ। ਉਨ੍ਹਾਂ ਨੇ ਬੱਚੇ ਨਾਲ ਮੁਲਾਕਾਤ ਵੀ ਕੀਤੀ ਅਤੇ ਉਸ ਨੂੰ ਆਪਣੀਆਂ ਸ਼ੁਭ ਇਛਾਵਾਂ ਦਿੱਤੀਆਂ।
ਇਸ ਮੌਕੇ ਵਿਧਾਇਕ ਡਾ: ਅਜੇ ਗੁਪਤਾ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਉਨ੍ਹਾਂ ਨੇ ਇਸ ਕੰਮ ਲਈ ਰੈਡ ਕਰਾਸ ਅਤੇ ਡਾਕਟਰਾਂ ਦਾ ਧੰਨਵਾਦ ਵੀ ਕੀਤਾ। ਡਾ: ਗੁਪਤਾ ਨੇ ਕਿਹਾ ਕਿ ਬੜੇ ਫਖਰ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਉਤਰੀ ਭਾਰਤ ਦਾ ਪਹਿਲਾਂ ਅਜਿਹਾ ਸਰਕਾਰੀ ਹਸਪਤਾਲ ਬਣ ਗਿਆ ਜਿਸ ਨੇ ਇਸ ਵਿਲੱਖਣ ਬਿਮਾਰੀ ਦਾ ਇਲਾਜ ਕੀਤਾ ਹੈ। ਡਾ: ਗੁਪਤਾ ਵੱਲੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ: ਪਰਮਿੰਦਰ ਸਿੰਘ, ਪ੍ਰਿੰਸੀਪਲ ਮੈਡੀਕਲ ਕਾਲਜ ਡਾ: ਰਾਜੀਵ ਦੇਵਗਨ, ਡਿਪਟੀ ਮੈਡੀਕਲ ਸੁਪਰਡੰਟ, ਡਾ: ਆਈ:ਪੀ:ਐਸ ਗਰੋਵਰ ਅਤੇ ਸਮੂਹ ਨਰਸਿੰਗ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੀਆਂ ਕੋਸ਼ਿਸ਼ਾਂ ਸਦਕਾ ਹੀ ਇਸ ਬੱਚੇ ਦੀ ਜਾਨ ਬਚੀ ਹੈ ਤੁਸੀਂ ਸਾਰੇ ਪ੍ਰਸੰਸਾ ਦੇ ਹੱਕਦਾਰ ਹੋ ਜਿੰਨਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੀਤੀ ਹੈ।

LEAVE A REPLY

Please enter your comment!
Please enter your name here