ਗੁਰਪਤਵੰਤ ਸਿੰਘ ਪੰਨੂ ਨੇ ਦਿੱਤੀ  ਏਅਰ ਇੰਡੀਆ ਦੀ ਫਲਾਈਟ ‘ਚ ਧਮਾਕੇ ਦੀ ਧਮਕੀ|| Latest News

0
13

ਗੁਰਪਤਵੰਤ ਸਿੰਘ ਪੰਨੂ ਨੇ ਦਿੱਤੀ  ਏਅਰ ਇੰਡੀਆ ਦੀ ਫਲਾਈਟ ਚ ਧਮਾਕੇ ਦੀ ਧਮਕੀ

ਅਮਰੀਕਾ ਸਥਿਤ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਏਅਰ ਇੰਡੀਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਅੱਤਵਾਦੀ ਪੰਨੂੰ ਨੇ ਵੀਡੀਓ ਜਾਰੀ ਕਰਕੇ 1984 ਦੇ ਸਿੱਖ ਦੰਗਿਆਂ ਦਾ ਬਦਲਾ ਲੈਣ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਏਅਰ ਇੰਡੀਆ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ- ਪੰਜਾਬ: 20 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਅੱਜ ਮੈਗਾ ਪੇਰੈਂਟਸ ਟੀਚਰ ਮੀਟਿੰਗ, ਨਵੀਆਂ ਚੁਣੀਆਂ ਪੰਚਾਇਤਾਂ ਨੂੰ ਪੀਟੀਐਮ ਚ ਸ਼ਾਮਲ ਹੋਣ ਲਈ ਭੇਜਿਆ ਸੱਦਾ ਪੱਤਰ 

ਪੰਨੂ ਨੇ ਕਿਹਾ- “ਨਵੰਬਰ 1984 ਦੇ ਸਿੱਖ ਦੰਗਿਆਂ ਦੀ 40ਵੀਂ ਵਰ੍ਹੇਗੰਢ ਹੈ। 1984 ਵਿੱਚ 13 ਹਜ਼ਾਰ ਤੋਂ ਵੱਧ ਸਿੱਖ, ਔਰਤਾਂ ਅਤੇ ਬੱਚੇ ਮਾਰੇ ਗਏ। ਅੱਜ ਵੀ ਦਿੱਲੀ ਵਿੱਚ ਵਿਧਵਾ ਬਸਤੀ ਹੈ। ਇਸ ਸਾਰੀ ਘਟਨਾ ਨੂੰ ਭਾਰਤ ਸਰਕਾਰ ਨੇ ਅੰਜਾਮ ਦਿੱਤਾ ਹੈ। ਵਿਦੇਸ਼ ਜਾਣ ਵਾਲੇ ਲੋਕਾਂ ਨੂੰ 1 ਤੋਂ 19 ਨਵੰਬਰ ਤੱਕ ਏਅਰ ਇੰਡੀਆ ਦਾ ਬਾਈਕਾਟ ਕਰਨਾ ਚਾਹੀਦਾ ਹੈ।

ਹਰਿਆਣਾ ਦੇ ਰਹਿਣ ਵਾਲੇ ਵਿਕਾਸ ਯਾਦਵ ਨੂੰ ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਮੋਸਟ ਵਾਂਟਿਡ ਘੋਸ਼ਿਤ ਕੀਤਾ ਹੈ। ਐਫਬੀਆਈ ਨੇ ਵਿਕਾਸ ਨੂੰ ਭਾਰਤੀ ਖੁਫੀਆ ਏਜੰਸੀ ਰਾਅ ਦਾ ਅਧਿਕਾਰੀ ਦੱਸਿਆ ਹੈ।

 

LEAVE A REPLY

Please enter your comment!
Please enter your name here