ਨਵੀਂ ਦਿੱਲੀ, 4 ਜਨਵਰੀ 2026 : ਹਰਿਆਣਾ ਦੇ ਡੇਰਾ ਸਿਰਸਾ ਮੁਖੀ (Dera Sirsa head) ਸੌਦਾ ਸਾਧ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ 15ਵੀਂ ਵਾਰ 40 ਦਿਨ ਦੀ ਪੈਰੋਲ (Parole) ਮਿਲ ਗਈ ਹੈ । ਦੱਸਣਯੋਗ ਹੈ ਕਿ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ ।
ਕਤਲ ਮਾਮਲੇ ਵਿਚ 20 ਸਾਲ ਦੀ ਕੈਦ ਕੱਟ ਰਿਹਾ ਰਾਮ ਰਹੀਮ
ਸੌਦਾ ਸਾਧ ਜਬਰ ਜਨਾਹ ਅਤੇ ਕਤਲ ਮਾਮਲੇ ਵਿਚ 20 ਸਾਲ ਦੀ ਕੈਦ ਕੱਟ ਰਿਹਾ ਹੈ । 25 ਅਗਸਤ 2017 ਨੂੰ ਰਾਮ ਰਹੀਮ ਨੂੰ 2 ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ । ਇਸ ਤੋਂ ਬਾਅਦ 17 ਜਨਵਰੀ 201 ਨੂੰ, ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ । ਇਸ ਦੇ ਨਾਲ ਹੀ ਅਕਤੂਬਰ 2021 ਵਿਚ, ਸੀ. ਬੀ. ਆਈ. ਅਦਾਲਤ ਨੇ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ।
Read More : ਗੁਰਮੀਤ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਆਇਆ ਬਾਹਰ: 21 ਦਿਨਾਂ ਦੀ ਫਰਲੋ ਮਿਲੀ









