ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਸੰਸਦ ਮੈਂਬਰ Pappu Yadav ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ || Today News

0
32
Gurge of Lawrence Bishnoi threatened to kill MP Pappu Yadav

ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਸੰਸਦ ਮੈਂਬਰ Pappu Yadav ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ

ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਨੇ ਪੱਪੂ ਯਾਦਵ ਨੂੰ ਕਿਹਾ ਕਿ ਕੁਝ ਅਖਬਾਰਾਂ ਰਾਹੀਂ ਸੂਚਨਾ ਮਿਲੀ ਸੀ ਕਿ ਬੀਤੇ ਦਿਨੀਂ ਸੰਸਦ ਮੈਂਬਰ ਪੱਪੂ ਯਾਦਵ ਵੱਲੋਂ ਲਾਰੈਂਸ ਬਿਸ਼ਨੋਈ ਭਾਰੇ ਬਾਰੇ ਗਲਤ ਬਿਆਨ ਦਿੱਤਾ ਗਿਆ ਸੀ। ਧਮਕਾਉਣ ਵਾਲੇ ਨੇ ਕਿਹਾ ਕਿ ਉਹ ਪੱਪੂ ਯਾਦਵ ਨੂੰ ਸਪੱਸ਼ਟ ਤੌਰ ‘ਤੇ ਕਹਿਣਾ ਚਾਹੁੰਦਾ ਹੈ ਕਿ ਉਹ ਆਪਣੀ ਔਕਾਤ ‘ਚ ਰਹਿ ਕੇ ਚੁੱਪਚਾਪ ਰਾਜਨੀਤੀ ‘ਤੇ ਧਿਆਨ ਦੇਣ। ਜ਼ਿਆਦਾ ਇੱਧਰ-ਉਧਰ ਬਹੁਤ ਸਾਰੀਆਂ ਚੀਜ਼ਾਂ ਕਰ ਕੇ ਟੀਆਰਪੀ ਕਮਾਉਣ ਵਿਚ ਨਾ ਫਸੋ, ਨਹੀਂ ਤਾਂ ‘RIP’ ਕਰ ਦੇਵਾਂਗੇ।

ਆਡੀਓ ਕਲਿੱਪ ਬਹੁਤ ਹੀ ਤੇਜ਼ੀ ਦੇ ਨਾਲ ਫੈਲਾਈ ਜਾ ਰਹੀ

ਪੱਪੂ ਯਾਦਵ ਦੀ ਧਮਕੀ ਦੀ ਇਹ ਆਡੀਓ ਕਲਿੱਪ ਬਹੁਤ ਹੀ ਤੇਜ਼ੀ ਦੇ ਨਾਲ ਫੈਲਾਈ ਜਾ ਰਹੀ ਹੈ। ਧਮਕੀ ਮਿਲਣ ਤੋਂ ਬਾਅਦ ਪੱਪੂ ਯਾਦਵ ਨੇ ਡੀਜੀਪੀ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਫਿਲਮ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਮਿਲਣ ਤੋਂ ਬਾਅਦ ਪੱਪੂ ਯਾਦਵ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਧਮਕੀ ਦਿੱਤੀ ਸੀ।

ਸਲਮਾਨ ਖਾਨ ਨੂੰ ਮਿਲਣ ਮੁੰਬਈ ਵੀ ਗਏ

ਇੰਨਾ ਹੀ ਨਹੀਂ, ਉਹ ਸਲਮਾਨ ਖਾਨ ਨੂੰ ਮਿਲਣ ਮੁੰਬਈ ਵੀ ਗਏ, ਹਾਲਾਂਕਿ ਉਹ ਸਲਮਾਨ ਖਾਨ ਨੂੰ ਨਹੀਂ ਮਿਲ ਸਕੇ। ਉਨ੍ਹਾਂ ਵੱਲੋਂ ਇੰਟਰਨੈਟ ਪੋਸਟ ਵੀ ਪਾਈ ਗਈ, ਜਿਸ ਵਿਚ ਕਿਹਾ ਗਿਆ ਕਿ ਉਨ੍ਹਾਂ ਦੀ ਸਲਮਾਨ ਖਾਨ ਨਾਲ ਫੋਨ ‘ਤੇ ਲੰਬੀ ਗੱਲਬਾਤ ਹੋਈ ਹੈ। ਆਪਣੀ ਮੁੰਬਈ ਫੇਰੀ ਦੌਰਾਨ ਪੱਪੂ ਯਾਦਵ ਨੇ ਬਾਬਾ ਸਿੱਦੀਕੀ ਦੇ ਘਰ ਜਾ ਕੇ ਵੀ ਬਾਬਾ ਸਿੱਦੀਕੀ ਦੇ ਕਤਲ ‘ਤੇ ਦੁੱਖ ਪ੍ਰਗਟ ਕੀਤਾ।

ਪੱਤਰ ਲਿਖ ਕੇ ਆਪਣੀ ਸੁਰੱਖਿਆ ਵਧਾਉਣ ਦੀ ਕੀਤੀ ਮੰਗ

ਪੱਪੂ ਯਾਦਵ ਵੱਲੋਂ ਲਾਰੈਂਸ ਬਿਸ਼ਨੋਈ ਬਾਰੇ ਦਿੱਤੇ ਬਿਆਨ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਨੇ ਪਹਿਲਾਂ ਪੱਪੂ ਨੂੰ ਚੰਗਾ ਬੰਦਾ ਕਿਹਾ ਤੇ ਫਿਰ ਦੇਖ ਲੈਣ ਦੀ ਧਮਕੀ ਦਿੱਤੀ। ਉਨ੍ਹਾਂ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਉਨ੍ਹਾਂ ਦੀ ਰੇਕੀ ਵੀ ਕੀਤੀ ਹੈ ਤੇ ਉਨ੍ਹਾਂ ਨੂੰ ਧਮਕੀ ਦੇਣ ਲਈ ਉਨ੍ਹਾਂ ਦੇ ਵੱਖ-ਵੱਖ ਪਤਿਆਂ ਦੀ ਜਾਣਕਾਰੀ ਦੇ ਕੇ ਕਹਿ ਰਿਹਾ ਹੈ ਕਿ ਹੁਣ ਪੂਰਨੀਆ ‘ਚੋਂ ਉਹ ਕਿਸ ਤਰ੍ਹਾਂ ਨਿਕਲਦੇ ਹਨ, ਦੇਖ ਲਵਾਂਗੇ।

ਇਹ ਵੀ ਪੜ੍ਹੋ : ਅਨਾਥ ਬੱਚਿਆਂ ਲਈ ਵੱਡਾ ਉਪਰਾਲਾ, ਹੁਣ ਮਿਲੇਗੀ ਮੁਫ਼ਤ ਕੋਚਿੰਗ

ਧਮਕੀ ਮਿਲਣ ਤੋਂ ਬਾਅਦ ਪੱਪੂ ਯਾਦਵ ਨੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਵੇ। ਜੇ ਅਜਿਹਾ ਨਾ ਕੀਤਾ ਗਿਆ ਤਾਂ ਮੇਰੀ ਕਿਸੇ ਵੀ ਸਮੇਂ ਹੱਤਿਆ ਹੋ ਸਕਦੀ ਹੈ। ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ।

 

 

 

 

 

 

 

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here