ਗੁਰਦਾਸਪੁਰ, 19 ਜਨਵਰੀ 2026 : ਜਿ਼ਲਾ ਗੁਰਦਾਸਪੁਰ (Gurdaspur) ਦੇ ਪਿੰਡ ਨੰਗਲ ਬ੍ਰਾਹਮਣਾਂ ਦੇ ਨੌਜਵਾਨ ਕੇਸ਼ਵ ਸ਼ਰਮਾ ਦੀ ਇੰਗਲੈਂਡ `ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ (Road accidents) ਦੌਰਾਨ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ । ਕੇਸ਼ਵ ਸ਼ਰਮਾ ਚਾਰ ਮਹੀਨੇ ਪਹਿਲਾਂ ਹੀ ਤਿੰਨ ਸਾਲਾਂ ਦੇ ਸਟੱਡੀ ਵੀਜ਼ੇ `ਤੇ ਇੰਗਲੈਂਡ ਗਿਆ ਸੀ।
ਹਾਦਸਾ ਕਾਰਾਂ ਦੀ ਆਪਸੀ ਟੱਕਰ ਕਾਰਨ ਵਾਪਰਿਆ
ਜਾਣਕਾਰੀ ਮੁਤਾਬਕ ਇਹ ਹਾਦਸਾ (Accident) ਕਾਰਾਂ ਦੀ ਆਪਸੀ ਟੱਕਰ ਦੌਰਾਨ ਵਾਪਰਿਆ, ਜਿਸ `ਚ ਕੇਸ਼ਵ ਦੀ ਮੌਕੇ `ਤੇ ਹੀ ਮੌਤ ਹੋ ਗਈ । ਕੇਸ਼ਵ ਸ਼ਰਮਾ (Keshav Sharma) ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਨੰਗਲ ਬ੍ਰਾਹਮਣਾਂ `ਚ ਸੋਗ ਦੀ ਲਹਿਰ ਦੌੜ ਗਈ ਹੈ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੇਸ਼ਵ ਜਲਦੀ ਹੀ ਆਪਣੀ ਭੈਣ ਦੀ ਅਗੇਂਜਮੈਂਟ ਲਈ ਭਾਰਤ ਵਾਪਸ ਆਉਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ । ਉਨ੍ਹਾਂ ਨੇ ਦੱਸਿਆ ਕਿ ਕੇਸ਼ਵ ਆਪਣੇ ਚਾਚਾ-ਤਾਇਆ ਦੇ ਤਿੰਨ ਪਰਿਵਾਰਾਂ `ਚੋਂ ਵੀ ਇਕਲੌਤਾ -ਪੁੱਤਰ ਸੀ, ਜਦਕਿ ਉਸ ਦੀਆਂ ਦੋ ਸ਼ਕੀਆਂ ਭੈਣਾਂ ਹਨ ।
Read More : ਆਸਟ੍ਰੇਲੀਆ ਵਿਚ ਸੜਕ ਹਾਦਸੇ ਵਿਚ ਮੌਤ ਦੇ ਘਾਟ ਉੱਤਰਿਆ ਨੌਜਵਾਨ









