ਪੰਜਾਬ-ਹਰਿਆਣਾ ਹਾਈਕੋਰਟ ਤੋਂ Gurdas Mann ਨੂੰ ਮਿਲੀ ਵੱਡੀ ਰਾਹਤ, ਜਾਣੋ ਕੀ ਹੈ ਮਾਮਲਾ ? || Entertainment News

0
122
Gurdas Mann got a big relief from the Punjab-Haryana High Court, know what is the matter?

ਪੰਜਾਬ-ਹਰਿਆਣਾ ਹਾਈਕੋਰਟ ਤੋਂ Gurdas Mann ਨੂੰ ਮਿਲੀ ਵੱਡੀ ਰਾਹਤ, ਜਾਣੋ ਕੀ ਹੈ ਮਾਮਲਾ ?

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਜਲੰਧਰ ਦੇ ਨਕੋਦਰ ‘ਚ ਇਸ ਮਾਮਲੇ ‘ਚ ਦਰਜ ਐੱਫ.ਆਈ.ਆਰ ਨੂੰ ਰੱਦ ਕਰਨ ਅਤੇ ਕੈਂਸਲੇਸ਼ਨ ਰਿਪੋਰਟ ਨੂੰ ਸਵੀਕਾਰ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ।

22 ਫਰਵਰੀ ਨੂੰ ਨਕੋਦਰ ਅਦਾਲਤ ਨੇ ਸ਼ਿਕਾਇਤ ਨੂੰ ਕਰ ਦਿੱਤਾ ਸੀ ਰੱਦ

ਇਸ ਸਾਲ 22 ਫਰਵਰੀ ਨੂੰ ਨਕੋਦਰ ਅਦਾਲਤ ਨੇ ਇਸ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਨਕੋਦਰ ਅਦਾਲਤ ਵੱਲੋਂ ਸ਼ਿਕਾਇਤ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ | ਹੁਣ ਹਾਈ ਕੋਰਟ ਦੇ ਜਸਟਿਸ ਸੰਦੀਪ ਮੌਦਗਿਲ ਨੇ ਸ਼ਿਕਾਇਤਕਰਤਾ ਦੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ।

ਇਹ ਵੀ ਪੜ੍ਹੋ : ਡੇਰਾ ਮੁਖੀ ਰਾਮ ਰਹੀਮ ਨੇ ਹਾਈਕੋਰਟ ਤੋਂ 21 ਦਿਨਾਂ ਦੀ ਮੰਗੀ ਫਰਲੋ

ਕੀ ਸੀ ਪੂਰਾ ਮਾਮਲਾ ?

ਦਰਅਸਲ , ਗੁਰਦਾਸ ਮਾਨ ਨਕੋਦਰ ‘ਚ ਡੇਰਾ ਮੁਰਾਦ ਸ਼ਾਹ ਟਰੱਸਟ ਦੇ ਪ੍ਰਧਾਨ ਹਨ। ਹ ਘਟਨਾ ਡੇਰਾ ਬਾਬਾ ਮੁਰਾਦ ਸ਼ਾਹ ‘ਚ ਆਯੋਜਿਤ ਇਕ ਧਾਰਮਿਕ ਪ੍ਰੋਗਰਾਮ ਦੌਰਾਨ ਵਾਪਰੀ ਸੀ ।  ਇਸ ਘਟਨਾ ਦੀ ਇੱਕ ਵੀਡੀਓ ਕਲਿੱਪ ਬਾਅਦ ਵਿੱਚ ਵਾਇਰਲ ਹੋਇਆ ਜਿਸ ਵਿੱਚ ਮਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਡੇਰਾ ਬਾਬਾ ਮੁਰਾਦ ਸ਼ਾਹ ਦੇ ਮੁਖੀ ਲਾਡੀ ਸ਼ਾਹ ਤੀਜੇ ਸਿੱਖ ਗੁਰੂ ਅਮਰਦਾਸ ਦੇ ਵੰਸ਼ਜ ਹਨ। ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਤੁਰੰਤ ਇਸ ਦਾਅਵੇ ਦਾ ਖੰਡਨ ਕੀਤਾ ਸੀ ਅਤੇ ਕਿਹਾ ਕਿ ਇਸ ਦਾ ਕੋਈ ਇਤਿਹਾਸਕ ਸਬੂਤ ਨਹੀਂ ਹੈ।

 

LEAVE A REPLY

Please enter your comment!
Please enter your name here