ਗੁਰਦਾਸ ਮਾਨ ਦਾ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਸੋਸ਼ਲ ਮੀਡੀਆ ‘ਤੇ ਛਾਇਆ, Canada ‘ਚ ਵੀ ਕਰ ਰਿਹਾ Trend

0
110

ਗੁਰਦਾਸ ਮਾਨ ਦਾ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ`ਇਨੀ ਦਿਨੀ ਸੋਸ਼ਲ ਮੀਡੀਆ ‘ਤੇ ਛਾ ਗਿਆ ਹੈ। ਸਿਰਫ 6 ਦਿਨਾਂ ‘ਚ ਗੀਤ ਨੂੰ 3.6 ਮਿਲੀਅਨ ਯਾਨਿ 36 ਲੱਖ ਲੋਕ ਦੇਖ ਚੁੱਕੇ ਹਨ। ਇਹੀ ਨਹੀਂ ਕੈਨੇਡਾ `ਚ ਗੀਤ ਨੂੰ ਜ਼ਬਰਦਸਤ ਰਿਸਪੌਂਸ ਮਿਲ ਰਿਹਾ ਹੈ। ਕੈਨੇਡਾ ‘ਚ ਯੂਟਿਊਬ ਤੇ ਇਹ ਗੀਤ ਟੌਪ ਮਿਊਜ਼ਿਕ ਵੀਡੀਓ ਬਣ ਗਿਆ ਹੈ। ਟੌਪ ਮਿਊਜ਼ਿਕ ਵੀਡੀਓ ‘ਚ ਕੈਨੇਡਾ `ਚ ਇਸ ਗੀਤ ਨੂੰ ਚੌਥਾ ਸਥਾਨ ਮਿਲਿਆ ਹੈ। ਗੁਰਦਾਸ ਮਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਬਾਰੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ।

ਦਸ ਦਈਏ ਕਿ ਇਸ ਗੀਤ ਨਾਲ ਗੁਰਦਾਸ ਮਾਨ ਦਾ ਪੁਰਾਣਾ ਦਰਦ ਜੁੜਿਆ ਹੈ। ਇਹ ਮਾਮਲਾ ਸਾਲ 2019 ਦਾ ਹੈ। ਜਦੋਂ ਇੱਕ ਪ੍ਰੈੱਸ ਕਾਨਫ਼ਰੰਸ ‘ਚ ਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ ‘ਤੇ ਬਿਆਨ ਨੂੰ ਲੈਕੇ ਵਿਵਾਦਾਂ ‘ਚ ਘਿਰ ਗਏ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਿਰੋਧ ਹੋਇਆ ਸੀ।

ਜੇਕਰ ਇਸ ਗੀਤ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਸ ‘ਤੇ ਲੋਕਾਂ ਦੇ ਉਹ ਕਮੈਂਟ ਹਨ, ਜੋ ਉਨ੍ਹਾਂ ਨੇ ਮਾਨ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕਰਨ ਲਈ ਕੀਤੇ ਸੀ। ਪੋਸਟਰ ਤੇ ਲਿਖਿਆ ਹੈ, ਮਾਂ ਬੋਲੀ ਦਾ ਗ਼ੱਦਾਰ, ਤੇਰੀ ਨੀ ਸੁਣਨੀ ਹੁਣ, ਬੱਸ ਕਰ ਓਏ ਮਾਨਾ। ਇਹ ਸਭ ਲੋਕਾਂ ਨੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਉਨ੍ਹਾਂ ਬਾਰੇ ਕਿਹਾ ਸੀ ਤੇ ਹੁਣ 3 ਸਾਲਾਂ ਬਾਅਦ ਮਾਨ ਇਸ ਅਪਮਾਨ ਦਾ ਮੂੰਹ ਤੋੜ ਜਵਾਬ ਆਪਣੇ ਗਾਣੇ ਦੇ ਜ਼ਰੀਏ ਦੇਣ ਜਾ ਰਹੇ ਹਨ।

 

LEAVE A REPLY

Please enter your comment!
Please enter your name here