ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਸੁਧਾਰ ਲਹਿਰ ਦੇ ਕਨਵੀਨਰ ਗੁਰ ਪ੍ਰਤਾਪ ਸਿੰਘ ਵਡਾਲਾ ਆਪਣੇ ਸਾਥੀਆਂ ਸਮੇਤ ਪਹੁੰਚੇ ਹਰਿਮੰਦਰ ਸਾਹਿਬ ||Punjab News

0
284

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਸੁਧਾਰ ਲਹਿਰ ਦੇ ਕਨਵੀਨਰ ਗੁਰ ਪ੍ਰਤਾਪ ਸਿੰਘ ਵਡਾਲਾ ਆਪਣੇ ਸਾਥੀਆਂ ਸਮੇਤ ਪਹੁੰਚੇ ਹਰਿਮੰਦਰ ਸਾਹਿਬ

ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਸੁਧਾਰ ਲਹਿਰ ਦੇ ਕਨਵੀਨਰ ਗੁਰ ਪ੍ਰਤਾਪ ਸਿੰਘ ਵਡਾਲਾ ਆਪਣੇ ਸਾਥੀਆਂ ਸਮੇਂ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਗੁਰ ਪ੍ਰਤਾਪ ਸਿੰਘ ਵਡਾਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਨ ਜਾ ਰਹੇ ਹਾਂ। ਜਿਸ ਦੇ ਚਲਦੇ ਅੱਜ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਆਏ ਸੀ ਤੇ ਅਰਦਾਸ ਬੇਨਤੀ ਕੀਤੀ ਉਹਨਾਂ ਕਿਹਾ ਕਿ ਸਿੱਖ ਪੰਥ ਅਤੇ ਸਮੁੱਚੇ ਪੰਜਾਬੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਸਹਿਯੋਗ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਬਹੁਤ ਹੀ ਮਾੜੀ ਤੇ ਚਿੰਤਾਜਨਕ ਬਣੀ ਹੋਈ ਹੈ।

ਇਹ ਵੀ ਪੜ੍ਹੋ: ਰੂਪਨਗਰ ਦੇ ਪੁਲ ਬਜ਼ਾਰ ਵਿੱਚ ਸੁਨਿਆਰ ਦੀ ਦੁਕਾਨ ਵਿੱਚ ਹੋਈ ਚੋਰੀ

 

ਇਸ ਨੂੰ ਲੈ ਕੇ ਅਕਾਲੀ ਦਲ ਦਾ ਹਾਲ ਜਿਹੜਾ ਬਹੁਤ ਹੀ ਮਾੜਾ ਹੋ ਚੁੱਕਾ ਹੈ ਜੋ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਵੇਖ ਲਿਆ ਹੈ ਉਹਨਾਂ ਕਿਹਾ ਕਿ ਪਿਛਲੇ ਸਮੇਂ ਚ ਜੋ ਗਲਤੀਆਂ ਹੋਈਆਂ ਨੇ ਉਸ ਨੂੰ ਸੁਧਾਰਨ ਦੇ ਲਈ ਅਸੀਂ ਨਵੀਂ ਲਹਿਰ ਸ਼ੁਰੂ ਕਰਨ ਜਾ ਰਹੇ ਹਾਂ ਉਹਨਾਂ ਕਿਹਾ ਕਿ ਅਕਾਲੀ ਦਲ ਤੋਂ ਸੰਗਤਾਂ ਦਾ ਵਿਸ਼ਵਾਸ ਟੁੱਟਦਾ ਨਜ਼ਰ ਆ ਰਿਹਾ ਸੀ ਤਾਂ ਕਰਕੇ ਅਸੀਂ ਅਸੀਂ ਅਕਾਲ ਤਖਤ ਸਾਹਿਬ ਤੇ ਅਰਜੀ ਲੈ ਕੇ ਪਹੁੰਚੇ ਸੀ। ਉਹਨਾਂ ਕਿਹਾ ਕਿ ਜਿਹੜੀ ਵੀ ਸਜ਼ਾ ਸਾਨੂੰ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਲਾਉਣਗੇ ਅਸੀਂ ਉਸ ਸੁਝਾ ਨੂੰ ਕਬੂਲ ਕਰਾਂਗੇ। ਜੋ ਅਕਾਲ ਤਖਤ ਤੋਂ ਹੁਕਮ ਆਏਗਾ ਉਸ ਨੂੰ ਅਸੀਂ ਸਵੀਕਾਰ ਕਰਾਂਗੇ ਤੇ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਮੰਗ ਵੀ ਕਰਦੇ ਹਾਂ ਤੇ ਪੰਥ ਦੀ ਸੇਵਾ ਕਰ ਸਕੀਏ। ਉਹਨਾਂ ਨੇ ਕਿਹਾ ਕਿ ਸਿੱਖ ਪੰਥ ਤੇ ਸਮੁੱਚੇ ਪੰਜਾਬੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਸਹਿਯੋਗ ਦੇਣ ਦੀ ਅਸੀਂ ਮੰਗ ਕਰਦੇ ਹਾਂ। ਉਹਨਾਂ ਕਿਹਾ ਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਸੰਗਤਾਂ ਦਾ ਵਿਸ਼ਵਾਸ ਟੁੱਟਦਾ ਨਜ਼ਰ ਆ ਰਿਹਾ ਸੀ ਜਿਸ ਕਰਕੇ ਅਸੀਂ ਅਕਾਲ ਤਖਤ ਸਾਹਿਬ ਤੇ ਮਾਫੀਨਾਮਾ ਪੱਤਰ ਵੀ ਦਿੱਤਾ ਹੈ ਅਤੇ ਹੁਣ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਨਵੇਂ ਅਕਾਲੀ ਦਲ ਸੁਧਾਰ ਲਹਿਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾਫੀਨਾਮਾ ਪੱਤਰ ਦਿੱਤਾ

ਕਿਹਾ ਕਿ ਅਕਾਲੀ ਦਲ ਦੇ ਪਾਰਟੀ ਦੇ ਵਿੱਚ ਰਹਿਣ ਵੇਲੇ ਜੋ ਸਾਡੇ ਤੋਂ ਗਲਤੀਆਂ ਹੋਈਆਂ ਜੋ ਗਲਤੀਆਂ ਅਕਾਲੀ ਦਲ ਦੇ ਪ੍ਰਧਾਨ ਨੇ ਕੀਤੀਆਂ ਜਿਸ ਵਿੱਚ ਅਸੀਂ ਬਰਾਬਰ ਦੇ ਆਪਣੇ ਆਪ ਨੂੰ ਭਾਗੀਦਾਰ ਮੰਨਦੇ ਹਾਂ ਜਿਸ ਕਰਕੇ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾਫੀਨਾਮਾ ਪੱਤਰ ਵੀ ਦਿੱਤਾ ਗਿਆ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 15 ਦਿਨ ਦੇ ਅੰਦਰ ਸਪਸ਼ਟੀਕਰਨ ਮੰਗਿਆ ਹੈ ਉਹਨਾਂ ਕਿਹਾ ਕਿ ਜਿਸ ਤਰੀਕੇ ਦੀ ਵੀ ਧਾਰਮਿਕ ਸਜ਼ਾ ਉਹ ਸਾਨੂੰ ਲਗਾਉਣਗੇ ਸਾਨੂੰ ਵੀ ਉਹ ਸਜ਼ਾ ਮਨਜ਼ੂਰ ਹੋਵੇਗੀ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਸੁਧਾਰ ਲਹਿਰ ਉਨੀ ਦੇਰ ਤੱਕ ਜਮੀਨੀ ਪੱਧਰ ਤੇ ਕੋਈ ਕੰਮ ਨਹੀਂ ਕਰੇਗੀ ਜਿੰਨੀ ਦੇਰ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਕੋਈ ਫੈਸਲਾ ਨਹੀਂ ਆ ਜਾਂਦਾ

ਇਸ ਮੌਕੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਧਾਰ ਲਹਿਰ ਦੇ ਕਨਵੀਨਰ ਬਣਾਏ ਗਏ ਨ ਉਹ ਗੁਰਪ੍ਰਤਾਪ ਸਿੰਘ ਵਡਾਲਾ ਬਣਾਏ ਗਏ ਆ ਔਰ ਉਹ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਆਏ ਆ ਔਰ ਕੋਈ ਵੀ ਸਿੱਖ ਜਦੋਂ ਕੋਈ ਉਹਦੇ ਤੇ ਆਉਂਦਾ ਤੇ ਉਹ ਸਭ ਤੋਂ ਪਹਿਲਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾ ਮਸਤ ਹੁੰਦਾ ਔਰ ਉਸ ਤੋਂ ਬਾਅਦ ਹੀ ਕੋਈ ਕਾਰਜ ਜਿਹੜਾ ਸ਼ੁਰੂ ਕਰਦਾ ਹੈ। ਸੋ ਜਿਹੜੀ ਸਧਾਰ ਲਹਿਰ ਚਲਾਈ ਗਈ ਹੈ ਕਿ ਜਿਹੜੀਆਂ ਖਾਮੀਆਂ ਆ ਗਈਆਂ ਸੀ ਤੁਸੀਂ ਪੁੱਛ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਗਾਰ ਆ ਗਿਆ ਔਰ 10 ਜਿਹੜੇ ਕੈਂਡੀਡੇਟ ਸੀ ਇਹਨਾਂ ਦੀ ਜਮਾਨਤ ਜਬਤ ਹੋ ਗਈਆਂ ਔਰ ਅਸੈਂਬਲੀ ਦੇ ਵਿੱਚ ਤਕਰੀਬਨ ਢਾਈ ਕੈਂਡੀਡੇਟ ਰਹਿ ਗਏ ਜਾਂ ਤਿੰਨ ਰਹਿ ਗਏ ਸੋ ਇਹ ਜਿਹੜੀਆਂ ਪੁਰਾਣੇ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ ਸੀ। ਔਰ ਉਹ ਉਹਨਾਂ ਗਲਤੀਆਂ ਨੂੰ ਜਿਹੜਾ ਸੀ ਵਾਰ-ਵਾਰ ਕਹਿੰਦੇ ਰਹੇ ਵੀ ਤੁਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ।

ਤੁਹਾਨੂੰ ਸਾਰੇ ਇੱਥੋਂ ਦੀ ਪ੍ਰੈਸ ਨੂੰ ਪਤਾ ਸੋ ਹੁਣ ਜਿਹੜੇ ਨਾਲ ਉਹਨਾਂ ਦੇ ਸਿੰਘ ਸੀ ਜਿਸ ਤਰਾਂ ਇਹ ਆਪਣੇ ਪ੍ਰੇਮ ਸਿੰਘ ਲਾਲ ਆਪਣੇ ਚੰਦੂ ਮਾਜਰਾ ਜਾਂ ਮਲੂਕਾ ਸਾਹਿਬ ਜਾਂ ਹੋਰ ਜਿਹੜੀ ਲੀਡਰਸ਼ਿਪ ਸੀ ਉਹ ਵੀ ਸਾਡੇ ਦਿਮਾਗ ਤੇ ਬੋਝ ਹ ਕਿ ਜਿਹੜੀ ਉਸ ਟਾਈਮ ਤੇ ਅਸੀਂ ਗੱਲ ਕੀਤੀ ਸਾਡੀ ਸੁਣੀ ਨਹੀਂ ਗਈ ਲੇਕਿਨ ਸਾਡੇ ਦਿਮਾਗ ਤੇ ਬਹੁਤ ਹੀ ਅਕਾਲ ਤਖਤ ਸਾਹਿਬ ਤੇ ਜਾਣਾ ਉਹ ਆਪਣੀ ਮਰਜ਼ੀ ਦੇ ਆਣ ਕਿਉਂ ਚਿੱਠਾ ਦੇ ਕੇ ਗਏ ਆ ਵੀ ਸਾਨੂੰ ਜਿਹੜੀ ਅਸੀਂ ਕਤਾਹੀ ਕੀਤੀ ਹ ਉਹਦੀ ਸਾਨੂੰ ਜਿਹੜੀ ਆ ਜੋ ਧਾਰਮਿਕ ਤੌਰ ਤੇ ਸਜ਼ਾ ਲਾਉਣੀ ਆ ਉਹ ਅਕਾਲ ਤਖਤ ਸਾਹਿਬ ਲਾਵੇ ਔਰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਜੋ ਫੈਸਲਾ ਕਰਨਾ ਇੱਕ ਗੱਲ ਇਹ ਪੱਕੀ ਹ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹ ਉਹ ਖਾਲਸਾ ਪੰਥ ਨੇ ਨਕਾਰ ਦਿੱਤੀ ਹ। ਨਵੀਂ ਲੀਡਰਸ਼ਿਪ ਜਿਹੜੀ ਹ ਉਹ ਖਾਲਸਾ ਪੰਥ ਚਾਹੁੰਦਾ ਹੈ ਜਿਹੜੀ ਸਹੀ ਗਵਾਹੀ ਦੇਸ਼ਭਗ ਦਿਸ਼ਾ ਨਿਰਦੇਸ਼ ਦੇ ਸਕੇ ਔਰ ਉਹਦੇ ਵਾਸਤੇ ਜਿਹੜਾ ਹੈ ਇਹ ਸਧਾਰਨ ਚਲਾਈ ਗਈ ਕੁਝ ਤਾਂ ਉਸਕੇ ਘਰਾਂ ਚ ਬਹਿ ਗਏ ਕੁਝ ਜਿਹੜੇ ਅਕਾਲੀ ਦਲ ਚੋਂ ਕੱਢ ਤੇ ਕੁਝ ਅਕਾਲੀ ਦਲ ਦੇ ਜਿਹੜੇ ਸੀ ਉਹ ਨਿਰਾਸ਼ ਕਰਤੇ ਸੋ ਉਹਨਾਂ ਨਿਰਾਸ਼ ਲੋਕਾਂ ਨੂੰ ਵੀ ਘਰਾਂ ਚੋਂ ਜਾ ਕੇ ਉਠਾਉਣਾ ਤੇ ਜਿਹੜੇ ਕੱਢ ਦਿੱਤੇ ਉਹਨਾਂ ਨੂੰ ਵੀ ਅਕਾਲੀ ਦਲ ਚ ਜਿਹੜੀ ਆ ਕਿਉਂਕਿ ਇਹਨਾਂ ਦੀਆਂ ਕੁਰਬਾਨੀਆਂ ਨੇ ਕਿਉਂਕਿ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਕਹਿੰਦੇ ਆ ਲੇਕਿਨ ਮੈਂ ਪੁੱਛਣਾ ਚਾਹੁੰਦਾ ਵੀ 103 ਸਾਲ ਪੁਰਾਣੀ ਪਾਰਟੀ ਤਾਂ ਹੈਗੀ ਆ ਪਰ ਜਿਹੜੇ ਜਿਆਦਾ ਪਰਿਵਾਰ ਹੈਗਾ ਇਹਨਾਂ ਦਾ ਜੇਲ ਵਾਲਾ ਹੈਗਾ ਉਹਨਾਂ ਦਾ ਕੁਰਬਾਨੀਆਂ ਦਾ ਹੈਗਾ ਜਿਹੜਾ ਜਿਲਾ ਕੱਟਿਆ ਆਹ ਦੇਖੋ ਜਿਹੜੇ ਪੁਰਾਣੇ ਜਰਨੈਲ ਨੇ ਜਿਨਾਂ ਦੇ ਪਰਿਵਾਰਾਂ ਦਾ ਇਤਿਹਾਸ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅੱਜ ਅਸੀਂ ਹੁਣ ਤੁੜ ਸਾਹਿਬ ਦੀ ਜਿਹੜੀ ਤੁਸੀਂ ਇੱਥੇ ਇੱਕ ਗੱਲ ਕੀਤੀ ਸੀ ਵੀ ਸ਼ੁਰੂਆਤ ਕਰਨ ਲੱਗੇ ਜੇ ਤੋੜ ਸਾਹਿਬ ਦੀ ਬਰਸੀ 30 ਤਰੀਕ ਨੂੰ ਮਨਾਉਣੀ ਆ ਤੁੜ ਪਿੰਡ ਦੇ ਵਿੱਚ ਕਦੇ ਕਿਸੇ ਯਾਦ ਹੀ ਨਹੀਂ ਕੀਤਾ ਔਰ ਉਸ ਤੋਂ ਬਾਅਦ ਟੋਹੜਾ ਸਾਹਿਬ ਦੀ ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਸੋ ਇਹ ਸਾਰਾ ਪ੍ਰੋਗਰਾਮ ਇਸ ਕਰਕੇ ਲਿਖਿਆ ਗਿਆ ਹੈ ਕਿ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਸੇਵਾ ਕੀਤੀ ਹ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਵੀ ਅਕਾਲੀ ਦਲ ਨੇ ਜਿਹੜਾ ਇਹ ਦਰਨਕਾਰ ਕਰਤਾ ਪਿੱਛੇ ਕਰਤਾ ਔਰ ਇਹ ਸਧਾਰਨ ਇਸ ਕਰਕੇ ਚਲਾ ਰਹੇ ਆ ਕਿ ਜਿਹੜੇ ਰੁੱਸ ਕੇ ਘਰਾਂ ਚ ਬਹਿ ਕੇ ਕੁਰਬਾਨੀ ਵਾਲੇ ਸ਼ਹੀਦੀਆਂ ਵਾਲੇ ਜੇਲ੍ਹਾਂ ਵਾਲੇ ਉਹਨਾਂ ਸਾਰਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਾਸਤੇ ਇਹ ਸੁਧਾਰ ਲਹਿਰ ਚਲਾਉਣ ਦੀ ਜਿਹੜੀ ਹ ਇਹ ਜਰੂਰਤ ਪਈ ਹੈ।

LEAVE A REPLY

Please enter your comment!
Please enter your name here