ਵੱਡੀ ਵਾਰਦਾਤ! ਨੌਜਵਾਨ ਨੇ ਆਪਣੇ ਹੀ ਭਰਾ ਦਾ ਕੀਤਾ ਕ.ਤਲ || Punjab News

0
89

ਵੱਡੀ ਵਾਰਦਾਤ! ਨੌਜਵਾਨ ਨੇ ਆਪਣੇ ਹੀ ਭਰਾ ਦਾ ਕੀਤਾ ਕ.ਤਲ

ਕਪੂਰਥਲਾ ‘ਚ ਵੱਡੀ ਵਾਰਦਾਤ!ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਨੌਜਵਾਨਾਂ ਦਰਮਿਆਨ ਮਾਮੂਲੀ ਤਕਰਾਰ ਕਾਰਨ ਉਸ ਦੀ ਮਾਸੀ ਦੇ ਲੜਕੇ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਭਰਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮਨਰੂਪ ਸਿੰਘ ਵਾਸੀ ਪਿੰਡ ਹੋਠੀਆ ਵਜੋਂ ਹੋਈ ਹੈ। ਅੱਜ ਉਹ ਆਪਣੀ ਮਾਸੀ ਦੇ ਲੜਕੇ ਨਾਲ ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਵਾਪਸ ਘਰ ਆ ਰਿਹਾ ਸੀ ਕਿ ਜਦੋਂ ਉਹ ਆਪਣੇ ਪਿੰਡ ਨੇੜੇ ਪੁੱਜਾ ਤਾਂ ਉਸ ਦੀ ਕਿਸੇ ਗੱਲ ਨੂੰ ਲੈ ਕੇ ਮਨਰੂਪ ਸਿੰਘ ਅਤੇ ਉਸ ਦੀ ਮਾਸੀ ਦੇ ਲੜਕੇ ਨਾਲ ਬਹਿਸ ਹੋ ਗਈ।

ਅੱਜ CM ਆਤਿਸ਼ੀ ਸੰਭਾਲੇਗੀ ਦਿੱਲੀ ਦੀ ਕਮਾਨ, ਕੈਬਨਿਟ ਮੀਟਿੰਗ ‘ਚ ਲੈ ਸਕਦੀ ਹੈ ਵੱਡੇ ਫ਼ੈਸਲੇ || Delhi News

ਆਪਣੀ ਮਾਸੀ ਦੇ ਘਰ ਰਹਿ ਰਿਹਾ ਸੀ ਮ੍ਰਿਤਕ ਨੌਜਵਾਨ

ਮੋਟਰਸਾਈਕਲ ’ਤੇ ਪਿੱਛੇ ਬੈਠੇ ਹਰਪ੍ਰੀਤ ਸਿੰਘ ਨੇ ਮਨਰੂਪ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੋਟਲਾ ਹੇਰਾਂ ਹੈ। ਹਰਪ੍ਰੀਤ ਦੇ ਮਾਤਾ-ਪਿਤਾ ਵਿਦੇਸ਼ ਵਿੱਚ ਰਹਿੰਦੇ ਹਨ। ਇਸ ਕਾਰਨ ਉਹ ਆਪਣੀ ਮਾਸੀ ਦੇ ਘਰ ਰਹਿ ਰਿਹਾ ਸੀ । ਘਟਨਾ ਵਾਲੀ ਥਾਂ ‘ਤੇ ਪਹੁੰਚੇ ਥਾਣਾ ਕੋਤਵਾਲੀ ਦੇ ਮੁਖੀ ਨੇ ਦੱਸਿਆ ਕਿ ਦੋਸ਼ੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here