ਸਰਕਾਰ ਨੇ ਕੰਢੀ ਖੇਤਰ ਵਿਚ 40 ਸਾਲਾਂ ਦਾ ਸੋਕਾ ਕੀਤਾ ਖ਼ਤਮ : ਗੋਇਲ

0
40
Barinder Goyal

ਜਲੰਧਰ, 8 ਜਨਵਰੀ 2026 : ਪੰਜਾਬ ਦੇ ਕੰਢੀ ਖੇਤਰ (Kandi area) ਵਿਚ ਪਿਛਲੇ ਚਾਰ ਦਹਾਕਿਆਂ ਤੋਂ ਚੱਲੇ ਆ ਰਹੇ ਸੋਕੇ ਨੂੰ ਖ਼ਤਮ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਸਰਕਾਰ ਨੇ ਟੇਲਾਂ ‘ਤੇ ਪੈਂਦੇ ਖੇਤਾਂ ਤੱਕ ਨਹਿਰੀ ਪਾਣੀ ਦੀ ਸਪਲਾਈ (Canal water supply) ਸਫਲਤਾਪੂਰਵਕ ਬਹਾਲ ਕਰ ਦਿੱਤੀ ਹੈ । ਇਸ ਨਾਲ ਅਰਧ-ਪਹਾੜੀ ਅਤੇ ਸੋਕਾ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ।

ਨਹਿਰੀ ਪ੍ਰਣਾਲੀ ਦੀ ਬਹਾਲੀ ਹੋਈ 238. 90 ਕਰੋੜ ਨਾਲ ਮੁਕੰਮਲ

238.90 ਕਰੋੜ ਰੁਪਏ ਦੀ ਲਾਗਤ ਨਾਲ ਕੰਢੀ ਨਹਿਰੀ ਨੈਟਵਰਕ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੁਣ ਇਸ ਖੇਤਰ ਦੇ 433 ਪਿੰਡਾਂ ਦੀ 1.25 ਲੱਖ ਏਕੜ ਖੇਤੀਬਾੜੀ ਯੋਗ ਜ਼ਮੀਨ ਨੂੰ ਸਿੰਚਾਈ ਲਈ ਨਹਿਰੀ ਪਾਣੀ ਉਪਲਬਧ ਹੋ ਰਿਹਾ ਹੈ। ਇਹ ਪ੍ਰਾਪਤੀ ਪੰਜਾਬ ਦੀ ਸਿੰਚਾਈ ਪ੍ਰਣਾਲੀ ਵਿਚ ਇਕ ਫੈਸਲਾਕੁੰਨ ਤਬਦੀਲੀ ਹੈ।

ਟੇਲਾਂ ਤੱਕ ਪਹੁੰਚਾਇਆ ਨਹਿਰੀ ਪਾਣੀ : ਬਰਿੰਦਰ ਗੋਇਲ

ਜਾਣਕਾਰੀ ਦਿੰਦਿਆਂ ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ (Barinder Kumar Goyal) ਨੇ ਕਿਹਾ ਕਿ ਮਾਨ ਸਰਕਾਰ ਨੇ ਸਿੰਚਾਈ ਲਈ ਨਹਿਰੀ ਨੈਟਵਰਕ ਦੀ ਬਹਾਲੀ ਨੂੰ ਆਪਣੀ ਤਰਜੀਹ ਬਣਾਇਆ ਹੈ, ਜਿਸ ਲਈ ਸਰਕਾਰ ਨੇ ਵੱਡੀ ਰਕਮ ਖਰਚ ਕੀਤੀ ਹੈ । ਉਨ੍ਹਾਂ ਦੱਸਿਆ ਕਿ ਸਿੰਚਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਮਾਨ ਸਰਕਾਰ ਨੇ ਸਿੰਚਾਈ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਸਾਲ 2022 ਤੋਂ 2025 ਦੌਰਾਨ 4557 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ, ਜੋ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਸਾਲ 2019 ਤੋਂ 2022 ਦੌਰਾਨ ਖਰਚ ਕੀਤੀ ਗਈ ਲੱਗਭਗ 2046 ਕਰੋੜ ਰੁਪਏ ਦੀ ਰਕਮ` ਨਾਲੋਂ ਤਕਰੀਬਨ 2.5 ਗੁਣਾ ਵੱਧ ਹੈ ।

ਕੰਢੀ ਖੇਤਰ ਵਿਚ ਨਹਿਰੀ ਪਾਣੀ ਦੀ ਕਮੀ ਨੂੰ ਕੀਤਾ ਗਿਆ ਹੈ ਦੂਰ

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੰਢੀ ਖੇਤਰ ਵਿਚ ਨਹਿਰੀ ਪਾਣੀ (Canal water) ਦੀ ਕਮੀ ਨੂੰ ਦੂਰ ਕੀਤਾ ਗਿਆ ਹੈ । ਮੁਕੇਰੀਆਂ ਹਾਈਡਲ ਚੈਨਲ ਤੋਂ ਨਿਕਲਣ ਵਾਲੀ 463 ਕਿਊਸਿਕ ਸਮਰੱਥਾ ਵਾਲੀ ਕੰਢੀ ਨਹਿਰ (ਤਲਵਾੜਾ ਤੋਂ ਬਲਾਚੌਰ), ਜਿਸ ਦੀ ਕੁੱਲ ਲੰਬਾਈ 129.035 ਕਿਲੋਮੀਟਰ ਹੈ, ਦਾ ਸਟੇਜ-1 ਨਿਰਮਾਣ ਸਾਲ 1998 ਵਿਚ ਪੂਰਾ ਹੋਇਆ ਸੀ । ਇਸੇ ਤਰ੍ਹਾਂ ਕੰਢੀ ਨਹਿਰ ਸਟੇਜ-2 ਦੇ ਅਧੀਨ (ਹੁਸ਼ਿਆਰਪੁਰ ਤੋਂ ਬਲਾਚੌਰ ਤੱਕ) ਮੁੱਖ ਨਹਿਰ ਦਾ ਨਿਰਮਾਣ ਕਾਰਜ ਸਾਲ 2016 ਵਿਚ ਪੂਰਾ ਕੀਤਾ ਗਿਆ ਸੀ ।

Read more : ਹਿਮਾਚਲ ਨੇ ਪੰਜਾਬ ‘ਤੇ ਬੋਝ ਪਾਇਆ ਤਾਂ ਸਰਕਾਰ ਜਾਵੇਗੀ ਅਦਾਲਤ ‘ਚ : ਗੋਇਲ

LEAVE A REPLY

Please enter your comment!
Please enter your name here