Google ਕੰਪਨੀ ਨੂੰ ਵੇਚਣਾ ਪੈ ਸਕਦਾ ਹੈ ਵੈੱਬ ਬ੍ਰਾਊਜ਼ਰ Chrome, ਜਾਣੋ ਕਿਉਂ
Google ਕੰਪਨੀ ਨੂੰ ਵੇਚਣਾ ਪੈ ਸਕਦਾ ਹੈ ਵੈੱਬ ਬ੍ਰਾਊਜ਼ਰ Chrome ਇਹ ਇਸ ਲਈ ਕਿਉਂਕਿ ਯੂਐਸ ਡਿਪਾਰਟਮੈਂਟ ਆਫ਼ ਜਸਟਿਸ (DOJ) ਨੇ ਗੂਗਲ ਦੇ ਏਕਾਧਿਕਾਰ ਨੂੰ ਘਟਾਉਣ ਦੀ ਤਿਆਰੀ ਕਰ ਰਿਹਾ ਹੈ। ਗੂਗਲ ਦੇ ਖਿਲਾਫ਼ ਚੱਲ ਰਹੇ ਅਵਿਸ਼ਵਾਸ ਮਾਮਲੇ ਦੇ ਦੌਰਾਨ DOJ ਨੇ ਗੂਗਲ ਨੂੰ ਆਪਣੇ ਕਾਰੋਬਾਰਾਂ ਨੂੰ ਵੱਖ ਕਰਨ ਲਈ ਕਿਹਾ ਹੈ। DOJ ਚਾਹੁੰਦਾ ਹੈ ਕਿ ਗੂਗਲ ਆਪਣੇ ਵੈਬ ਬ੍ਰਾਊਜ਼ਰ ਕ੍ਰੋਮ ਨੂੰ ਵੇਚੇ ਅਤੇ ਕਾਰੋਬਾਰ ਘਟਾਵੇ। ਇਸ ਮਾਮਲੇ ‘ਚ ਅਦਾਲਤ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਇੰਟਰਨੈੱਟ ਸਰਚ ਬਾਜ਼ਾਰ ‘ਚ ਗੂਗਲ ਦਾ ਏਕਾਧਿਕਾਰ ਹੈ। ਇਸ ਦੇ ਨਾਲ, ਕ੍ਰੋਮ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਵੈੱਬ ਬ੍ਰਾਊਜ਼ਰ ਹੈ।
ਦੂਜੀਆਂ ਕੰਪਨੀਆਂ ਲਈ ਦਰਵਾਜ਼ੇ ਹੋ ਜਾਂਦੇ ਬੰਦ
ਅਦਾਲਤ ਨੇ ਇਹ ਵੀ ਕਿਹਾ ਕਿ ਗੂਗਲ ਇਸ ਦੀ ਵਰਤੋਂ ਆਪਣੇ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ ਕਰਦਾ ਹੈ, ਜਿਸ ਨਾਲ ਦੂਜੀਆਂ ਕੰਪਨੀਆਂ ਲਈ ਦਰਵਾਜ਼ੇ ਬੰਦ ਹੋ ਜਾਂਦੇ ਹਨ। ਇੱਕ ਰਿਪੋਰਟ ਮੁਤਾਬਕ ਡੀਓਜੇ ਨੇ ਅਦਾਲਤ ਨੂੰ ਦੱਸਿਆ ਹੈ ਕਿ ਆਨਲਾਈਨ ਸਰਚ ਵਿੱਚ ਗੂਗਲ ਦਾ ਏਕਾਧਿਕਾਰ ਦੂਜੀਆਂ ਕੰਪਨੀਆਂ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ। ਗੂਗਲ ਕ੍ਰੋਮ ਬ੍ਰਾਊਜ਼ਰ ਦੀ ਮਦਦ ਨਾਲ ਯੂਜ਼ਰਜ਼ ਨੂੰ ਆਪਣੇ ਉਤਪਾਦਾਂ ਦਾ ਪ੍ਰਚਾਰ ਕਰਦਾ ਹੈ। ਇਹ ਇਸ ਨੂੰ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਵੱਡੀ ਲੀਡ ਦਿੰਦਾ ਹੈ। ਇਹ ਅਸਲ ਵਿੱਚ ਦੂਜੀਆਂ ਕੰਪਨੀਆਂ ਲਈ ਮੁਕਾਬਲੇ ਨੂੰ ਖ਼ਤਮ ਕਰਦਾ ਹੈ ਅਤੇ ਉਹਨਾਂ ਦੇ ਵਿਕਾਸ ਦੇ ਮੌਕਿਆਂ ਨੂੰ ਖਤਮ ਕਰਦਾ ਹੈ।
ਲੀ ਐਨ ਮੁਲਹੋਲੈਂਡ ਨੇ ਇਸ ਦਲੀਲ ਦਾ ਕੀਤਾ ਖੰਡਨ
ਇਸ ਮਾਮਲੇ ‘ਚ ਗੂਗਲ ਦੇ ਰੈਗੂਲੇਟਰੀ ਅਫੇਅਰਜ਼ ਦੇ ਉਪ ਪ੍ਰਧਾਨ ਲੀ ਐਨ ਮੁਲਹੋਲੈਂਡ ਨੇ ਡੀਓਜੇ ਦੀ ਇਸ ਦਲੀਲ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ‘ਚ ਕਾਨੂੰਨੀ ਤਰੀਕੇ ਨਾਲ ਕਾਰਵਾਈ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਡੀਓਜੀ ਇੱਕ ਵੱਖਰਾ ਏਜੰਡਾ ਚਲਾ ਰਿਹਾ ਹੈ। ਗੂਗਲ ਨੇ ਇਹ ਵੀ ਕਿਹਾ ਕਿ ਇਸ ਨਾਲ ਗੂਗਲ ਦੇ ਕਾਰੋਬਾਰ ‘ਤੇ ਮਾੜਾ ਅਸਰ ਪਵੇਗਾ।
ਇਹ ਵੀ ਪੜ੍ਹੋ : ਭਲਕੇ ਸ਼ਰਾਬ ਦੇ ਠੇਕੇ ਬੰਦ ਰੱਖਣ ਦਾ ਕੀਤਾ ਗਿਆ ਐਲਾਨ
ਗੂਗਲ ਦੀ ਏਕਾਧਿਕਾਰ ਨੂੰ ਘਟਾਉਣ ਲਈ DOJ ਕੰਪਨੀ ਵਿੱਚ ਕਈ ਬਦਲਾਅ ਕਰਨ ਦੀ ਮੰਗ ਕਰ ਸਕਦਾ ਹੈ। ਇਨ੍ਹਾਂ ਵਿੱਚ ਗੂਗਲ ਨੂੰ ਐਂਡਰਾਇਡ, ਸਰਚ ਅਤੇ ਗੂਗਲ ਪਲੇ ਨੂੰ ਵੱਖ ਕਰਨ ਦੀ ਸ਼ਰਤ ਸ਼ਾਮਲ ਹੈ। ਹਾਲਾਂਕਿ, DOJ ਗੂਗਲ ਨੂੰ ਮੋਬਾਈਲ ਸਾਫਟਵੇਅਰ ਕੰਪਨੀ ਐਂਡਰਾਇਡ ਵੇਚਣ ਲਈ ਮਜਬੂਰ ਨਹੀਂ ਕਰੇਗਾ।
ਵਿਗਿਆਪਨ ਕਿੱਥੇ ਅਤੇ ਕਿਸ ਨੂੰ ਦਿਖਾਏ ਜਾਣਗੇ
ਇਸਦੇ ਨਾਲ ਹੀ ਆਨਲਾਈਨ ਐਡ ਸਪੇਸ ਵਿੱਚ ਇਸਨੂੰ ਇਸ਼ਤਿਹਾਰ ਦੇਣ ਵਾਲਿਆਂ ਨੂੰ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ ਤਾਂ ਜੋ ਉਹ ਇਹ ਫੈਸਲਾ ਕਰ ਸਕਣ ਕਿ ਉਹਨਾਂ ਦਾ ਇਸ਼ਤਿਹਾਰ ਕਿੱਥੇ ਤੇ ਕਿਸ ਸਮੇਂ ਦਿਖਾਇਆ ਜਾਣਾ ਚਾਹੀਦਾ ਹੈ। ਵਰਤਮਾਨ ਵਿੱਚ, ਸਿਰਫ਼ Google ਇਹ ਫੈਸਲਾ ਕਰਦਾ ਹੈ ਕਿ ਵਿਗਿਆਪਨ ਕਿੱਥੇ ਅਤੇ ਕਿਸ ਨੂੰ ਦਿਖਾਏ ਜਾਣਗੇ।DOJ ਇਹ ਵੀ ਚਾਹੁੰਦਾ ਹੈ ਕਿ Google ਆਪਣੇ Zen AI ਉਤਪਾਦਾਂ ਵਿੱਚ ਬਿਨਾਂ ਇਜਾਜ਼ਤ ਵੈੱਬਸਾਈਟਾਂ ਤੋਂ ਉਹਨਾਂ ਦੀ ਸਮੱਗਰੀ ਦੀ ਵਰਤੋਂ ਨਾ ਕਰੇ। ਇਸ ਦੇ ਨਾਲ ਹੀ ਗੂਗਲ ਦੀ ਏਕਾਧਿਕਾਰ ਨੂੰ ਘੱਟ ਕਰਨ ਲਈ ਹੋਰ ਨਿਯਮ ਲਿਆਂਦੇ ਜਾ ਸਕਦੇ ਹਨ।