ਸ਼ਰਧਾਲੂਆਂ ਲਈ ਖ਼ੁਸ਼ਖਬਰੀ ! ਜੰਮੂ ਤੋਂ ਮਾਤਾ ਵੈਸ਼ਣੋ ਦੇਵੀ ਦੇ ਭਵਨ ਤੱਕ ਅੱਜ ਤੋਂ ਸ਼ੁਰੂ ਹੋਵੇਗੀ ਹੈਲੀਕਾਪਟਰ ਸੇਵਾ
ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖਬਰੀ ਹੈ। ਜੰਮੂ ਤੋਂ ਤ੍ਰਿਕੁਟਾ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਭਵਨ ਗੁਫਾ ਮੰਦਰ ਤੱਕ ਹੈਲੀਕਾਪਟਰ ਦੀ ਯਾਤਰਾ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਰਿਆਸੀ ਜ਼ਿਲ੍ਹੇ ਦੀਆਂ ਪਹਾੜੀਆਂ ਤੱਕ ਇਹ ਸੇਵਾ ਸ਼ੁਰੂ ਹੋਣ ਵਾਲੀ ਹੈ। ਇੱਥੇ 18 ਜੂਨ ਯਾਨੀ ਅੱਜ ਤੋਂ ਹੈਲੀਕਾਪਟਰ ਸੇਵਾ ਸ਼ੁਰੂ ਹੈ । ਇਹ ਫੈਸਲਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਲਿਆ ਗਿਆ ਹੈ।
ਹੈਲੀਕਾਪਟਰ ਸੇਵਾ ਲਈ ਬੁਕਿੰਗ ਬੋਰਡ ਦੀ ਅਧਿਕਾਰਿਕ ਵੈਬਸਾਈਟ ਤੋਂ ਹੋਵੇਗੀ
ਜਿਕਰਯੋਗ ਹੈ ਕਿ ਦੇਸ਼ ਭਰ ਤੋਂ ਕਰੋੜਾਂ ਸ਼ਰਧਾਲੂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹਨ। ਇਹ ਕਦਮ ਤੀਰਥ ਯਾਤਰਾ ਨੂੰ ਸੁਚਾਰੂ ਬਣਾਉਣ ਅਤੇ ਗੁਫਾ ਮੰਦਰ ‘ਚ ਪੂਜਾ ਕਰਨ ਲਈ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਗਾਤਾਰ ਯਤਨਾਂ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਹੈਲੀਕਾਪਟਰ ਸੇਵਾ ਕਟੜਾ ਤੋਂ ਸਾਂਝੀਛਤ ਤੱਕ ਮਿਲਦੀ ਸੀ।ਜਾਣਕਾਰੀ ਅਨੁਸਾਰ ਹੈਲੀਕਾਪਟਰ ਸੇਵਾ ਲਈ ਬੁਕਿੰਗ ਬੋਰਡ ਦੀ ਅਧਿਕਾਰਿਕ ਵੈਬਸਾਈਟ ਤੋਂ ਹੋਵੇਗੀ।
ਇਹ ਵੀ ਪੜ੍ਹੋ :News ਅੱਜ ਸੰਗਰੂਰ ਦੌਰੇ ‘ਤੇ ਹੋਣਗੇ CM ਮਾਨ , ਸ਼ਹੀਦਾਂ ਦੇ ਪਰਿਵਾਰਾਂ…
ਬੋਰਡ ਦੇ ਸੀਈਓ ਅੰਸ਼ੁਲ ਗਰਗ ਨੇ ਕਿਹਾ ਕਿ ਬੋਰਡ ਨੇ 18 ਜੂਨ ਤੋਂ ਜੰਮੂ ਤੋਂ ਭਵਨ ਤੱਕ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਗਰਗ ਨੇ ਦੱਸਿਆ ਕਿ ਇਸ ਪੈਕੇਜ ਤਹਿਤ ਸ਼ਰਧਾਲੂਆਂ ਨੂੰ ਬੈਟਰੀ ਕਾਰ ਸੇਵਾ, ਤਰਜੀਹੀ ਦਰਸ਼ਨ, ਪ੍ਰਸ਼ਾਦ ਅਤੇ ਰੋਪਵੇਅ ਸੇਵਾ ਸਮੇਤ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸਹੂਲਤਾਂ ਪੈਕੇਜ ਵਜੋਂ ਦਿੱਤੀਆਂ ਜਾ ਰਹੀਆਂ ਹਨ। ਲੋਕ ਸਾਡੀ ਵੈਬਸਾਈਟ ਰਾਹੀਂ ਹੈਲੀਕਾਪਟਰ ਸੇਵਾ ਬੁੱਕ ਕਰ ਸਕਦੇ ਹਨ ਅਤੇ ਸਹੂਲਤਾਂ ਦਾ ਲਾਭ ਲੈ ਸਕਦੇ ਹਨ।