ਵਿਜੇ ਮਾਲਿਆ ਦੇ ਘਰ ਗੂੰਜਣ ਵਾਲੀ ਸ਼ਹਿਨਾਈ, ਪੁੱਤਰ ਸਿਧਾਰਥ ਕਰਵਾਉਣ ਜਾ ਰਿਹਾ ਵਿਆਹ || Latest News

0
42
Going to guilty of the germination of the germination of Vijay Mallya, the son marriage

ਵਿਜੇ ਮਾਲਿਆ ਦੇ ਘਰ ਗੂੰਜਣ ਵਾਲੀ ਸ਼ਹਿਨਾਈ, ਪੁੱਤਰ ਸਿਧਾਰਥ ਕਰਵਾਉਣ ਜਾ ਰਿਹਾ ਵਿਆਹ

ਕਾਰੋਬਾਰੀ ਵਿਜੇ ਮਾਲਿਆ ਦੇ ਘਰ ਜਲਦ ਹੀ ਸ਼ਹਿਨਾਈ ਵੱਜਣ ਵਾਲੀ ਹੈ। ਉਨ੍ਹਾਂ ਦਾ ਬੇਟਾ ਸਿਧਾਰਥ ਮਾਲਿਆ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਜੈਸਮੀਨ ਨਾਲ ਵਿਆਹ ਕਰਨ ਜਾ ਰਿਹਾ ਹੈ। ਸਿਧਾਰਥ ਮਾਲਿਆ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ |

ਸਿਧਾਰਥ ਮਾਲਿਆ ਕਾਰੋਬਾਰੀ ਵਿਜੇ ਮਾਲਿਆ ਦਾ ਲਾਡਲਾ ਪੁੱਤਰ ਹੈ। ਫਿਲਹਾਲ ਉਹ ਲੰਡਨ ‘ਚ ਰਹਿ ਰਿਹਾ ਹੈ। ਅੱਜ ਸਿਧਾਰਥ ਮਾਲਿਆ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਪੋਸਟ ਸ਼ੇਅਰ ਕੀਤੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਵਿਆਹ ਬਾਰੇ ਦੱਸਿਆ। ਇਸੇ ਦੇ ਨਾਲ ਹੀ ਉਸਨੇ ਆਪਣੀ ਹੋਣ ਵਾਲੀ ਦੁਲਹਨ ਜੈਸਮੀਨ ਨਾਲ ਇਕ ਖੂਬਸੂਰਤ ਤਸਵੀਰ ਵੀ ਸ਼ੇਅਰ ਕੀਤੀ ਹੈ। ਉਸ ਨੇ ਫੋਟੋ ਦੇ ਕੈਪਸ਼ਨ ‘ਚ ਲਿਖਿਆ, ‘ਵਿਆਹ ਦਾ ਹਫਤਾ ਸ਼ੁਰੂ ਹੋ ਗਿਆ ਹੈ’।

ਯੂਜ਼ਰਸ ਵਿਆਹ ਦੀ ਪੁੱਛ ਰਹੇ ਤਰੀਕ

ਸਿਧਾਰਥ ਮਾਲਿਆ ਜੈਸਮੀਨ ਨੂੰ ਬਹੁਤ ਪਿਆਰ ਕਰਦਾ ਹੈ। ਉਸ ਨੇ ਸਾਲ 2023 ‘ਚ ਹੈਲੋਵੀਨ ਦੇ ਮੌਕੇ ‘ਤੇ ਜੈਸਮੀਨ ਨੂੰ ਪ੍ਰਪੋਜ਼ ਕੀਤਾ ਸੀ। ਉਸ ਸਮੇਂ ਉਹਨਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ। ਨਵੀਂ ਸ਼ੇਅਰ ਕੀਤੀ ਤਸਵੀਰ ‘ਚ ਸਿਧਾਰਥ ਅਤੇ ਜੈਸਮੀਨ ਫੁੱਲਾਂ ਦੇ ਫਰੇਮ ‘ਚ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਕਈ ਯੂਜ਼ਰਸ ਕਮੈਂਟ ਸੈਕਸ਼ਨ ‘ਚ ਹੋਣ ਵਾਲੇ ਪਤੀ-ਪਤਨੀ ਨੂੰ ਵਧਾਈ ਦੇ ਰਹੇ ਹਨ ਅਤੇ ਕਈ ਯੂਜ਼ਰਸ ਵਿਆਹ ਦੀ ਤਰੀਕ ਪੁੱਛਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : 9 ਮਹੀਨੇ ਪਹਿਲਾਂ ਰੋਮਾਨੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਵਿਆਹ ਲੰਡਨ ‘ਚ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਸਿਧਾਰਥ ਮਾਲਿਆ ਨੇ ਐਕਟਿੰਗ ਅਤੇ ਮਾਡਲਿੰਗ ਤੋਂ ਇਲਾਵਾ ਮਾਨਸਿਕ ਸਿਹਤ ‘ਤੇ ਦੋ ਕਿਤਾਬਾਂ ਲਿਖੀਆਂ ਹਨ। ਉਸ ਦੀਆਂ ਦੋਵੇਂ ਕਿਤਾਬਾਂ ਨੂੰ ਨੌਜਵਾਨਾਂ ਵੱਲੋਂ ਬਹੁਤ ਸਲਾਹਿਆ ਗਿਆ ਹੈ।

 

 

 

 

LEAVE A REPLY

Please enter your comment!
Please enter your name here