ਵਿਆਹ ਤੋਂ 5 ਦਿਨ ਪਹਿਲਾ ਲੜਕੀ ਨੇ ਕੀਤੀ ਖੁਦਕੁਸ਼ੀ
ਲੁਧਿਆਣਾ ‘ਚ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁੜੀ ਨੇ ਲਵਮੈਰਿਜ ਤੋਂ 5 ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਹੋਣ ਵਾਲਾ ਜਵਾਈ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਕਾਰਨ ਧੀ ਨੇ ਅਜਿਹਾ ਕਦਮ ਚੁੱਕਿਆ। ਮ੍ਰਿਤਕ ਲੜਕੀ ਦੀ ਪਛਾਣ ਬਿੰਦਿਆ ਵਾਸੀ ਸਰਾਫਾ ਨਗਰ ਨੇੜੇ ਵੈਸਟ ਐਂਡ ਮਾਲ ਵਜੋਂ ਹੋਈ ਹੈ। ਲਾਸ਼ ਲਟਕੀ ਦੇਖ ਪਰਿਵਾਰ ਵਾਲਿਆਂ ਨੇ ਸਰਾਭਾ ਨਗਰ ਥਾਣੇ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਦੇਰ ਰਾਤ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ।
ਇਸ ਘਟਨਾ ਸੰਬੰਧੀ ਮ੍ਰਿਤਕਾ ਬਿੰਦਿਆ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਘਰਾਂ ਵਿਚ ਸਫਾਈ ਦਾ ਕੰਮ ਕਰਦੀ ਸੀ। ਉਨ੍ਹਾਂ ਦੇ ਇਲਾਕੇ ਵਿਚ ਹੀ ਰਹਿਣ ਵਾਲਾ ਨੌਜਵਾਨ ਵਿਸ਼ਾਲ ਇਕ ਦੁਕਾਨ ‘ਤੇ ਕੰਮ ਕਰਦਾ ਹੈ। ਉਸ ਨੇ ਉਨ੍ਹਾਂ ਦੀ ਧੀ ਨੂੰ ਪ੍ਰੇਮ ਜਾਲ ਵਿਚ ਫਸਾ ਲਿਆ। ਧੀ ਦੇ 1 ਸਾਲ ਤੋਂ ਉਸ ਨੌਜਵਾਨ ਨਾਲ ਪ੍ਰੇਮ ਸੰਬੰਧ ਸਨ।
ਇਹ ਵੀ ਪੜ੍ਹੋ : ਜਲਦ ਗਰਮੀ ਤੋਂ ਮਿਲੇਗੀ ਰਾਹਤ, 26 ਜੂਨ ਤੋਂ ਵੈਸਟਰਨ ਡਿਸਟਰਬੈਂਸ ਦਾ…
ਸੁਨੀਤਾ ਨੇ ਦੱਸਿਆ ਕਿ ਉੁਸ ਦੀ ਧੀ ਜ਼ਿੱਦ ‘ਤੇ ਅੜੀ ਸੀ ਕਿ ਉਹ ਵਿਸ਼ਾਲ ਨਾਲ ਹੀ ਵਿਆਹ ਕਰੇਗੀ। ਪੂਰਾ ਪਰਿਵਾਰ ਵਿਆਹ ਲਈ ਰਾਜੀ ਸੀ। ਲਗਭਗ 10 ਦਿਨ ਪਹਿਲਾਂ ਹੀ ਉਸ ਦੀ ਮੰਗਣੀ ਵਿਸ਼ਾਲ ਨਾਲ ਹੋਈ ਸੀ ਤੇ ਵਿਆਹ 28 ਜੂਨ ਨੂੰ ਹੋਣਾ ਸੀ।
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਸ਼ਾਮ ਨੂੰ ਉਸ ਦੀ ਧੀ ਨੇ ਕਿਹਾ ਕਿ ਤੁਸੀਂ ਬਾਜ਼ਾਰ ਤੋਂ ਮੇਰੇ ਲਈ ਚੂੜਾ ਤੇ ਲਹਿੰਗਾ ਲੈ ਆਓ ਤੇ ਜਦੋਂ ਚੂੜਾ ਤੇ ਲਹਿੰਗਾ ਖਰੀਦ ਕੇ ਉਹ ਘਰ ਪਰਤੀ ਤਾਂ ਉਸ ਸਮੇਂ ਤੱਕ ਬਿੰਦਿਆ ਨੇ ਖੁਦਕੁਸ਼ੀ ਕਰ ਲਈ ਸੀ। ਸੁਨੀਤਾ ਨੇ ਦੱਸਿਆ ਕਿ ਵਿਸ਼ਾਲ ਨੇ ਉਸ ਦੀ ਧੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹੀ ਕਾਰਨ ਹੈ ਕਿ ਧੀ ਨੇ ਮੌਤ ਨੂੰ ਗਲੇ ਲਾ ਲਿਆ।