ਗਿਆਨੀ ਰਘਬੀਰ ਸਿੰਘ ਨੇ ਕੀਤਾ ਸੁਖਬੀਰ ਬਾਦਲ ਦੇ ਬਿਆਨ ਤੇ ਗੰਭੀਰ ਇਤਰਾਜ ਪ੍ਰਗਟ

0
30
Raghbir Singh

ਅੰਮ੍ਰਿਤਸਰ, 8 ਅਪ੍ਰੈਲ 2026 : ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਇਕ ਤਾਜ਼ਾ ਬਿਆਨ ਤੇ ਗੰਭੀਰ ਇਤਰਾਜ ਪ੍ਰਗਟ ਕੀਤਾ ਹੈ ।

ਕੀ ਬਿਆਨ ਦਿੱਤਾ ਗਿਆ ਹੈ ਸੁਖਬੀਰ ਬਾਦਲ ਵਲੋਂ

ਮਿਲੀ ਜਾਣਕਾਰੀ ਮੁਤਾਬਕ ਜੋ ਹਾਲ ਹੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ (Giani Raghbir Singh) ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਇੱਕ ਤਾਜ਼ਾ ਬਿਆਨ ‘ਤੇ ਗੰਭੀਰ ਇਤਰਾਜ਼ ਪ੍ਰਗਟ ਕੀਤਾ ਹੈ ਸਬੰਧੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜਨਤਕ ਤੌਰ ‘ਤੇ ਦਾਅਵਾ ਕੀਤਾ ਹੈ ਕਿ 2 ਦਸੰਬਰ-2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਲਿਆ ਗਿਆ ਧਾਰਮਿਕ ਫੈਸਲਾ ਇੱਕ ਸਾਜਿ਼ਸ਼ ਦਾ ਹਿੱਸਾ ਸੀ ।

ਕੀ ਆਖਿਆ ਗਿਆਨੀ ਰਘਬੀਰ ਸਿੰਘ ਨੇ

ਗਿਆਨੀ ਰਘਬੀਰ ਸਿੰਘ ਨੇ ਸਪੱਸ਼ਟ ਆਖਿਆ ਕਿ ਜੇਕਰ ਇਹ ਸੱਚ ਸਾਬਤ ਹੋਇਆ ਤਾਂ ਸਿੱਖ ਸੰਪਰਦਾ ਦੀ ਸਜ਼ਾ ਨੂੰ ਮਨਜ਼ੂਰ ਕੀਤਾ ਜਾਵੇਗਾ । ਉਨ੍ਹਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਦਾ ਬਿਆਨ ਤਖ਼ਤ ਸਾਹਿਬ ਦੀਆਂ ਪਰੰਪਰਾਵਾਂ ਅਤੇ ਧਾਰਮਿਕ ਪਵਿੱਤਰਤਾ ਦਾ ਅਪਮਾਨ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਸਜ਼ਾ ਉਸ ਦਿਨ ਕੀਤੇ ਗਏ ਇਕਬਾਲੀਆ ਬਿਆਨਾਂ ‘ਤੇ ਅਧਾਰਤ ਸੀ, ਅਤੇ ਇਸ ਵਿੱਚ ਕੋਈ ਹੋਰ ਸਾਜਿ਼ਸ਼ ਜਾਂ ਸਾਜਿ਼ਸ਼ ਸ਼ਾਮਲ ਨਹੀਂ ਸੀ ।

ਅਕਾਲੀ ਦਲ ਦੀ ਸਮੁੱਚੀ ਲੀਡਰਸਿ਼ਪ ਹੋਈ ਸੀ ਉਸ ਦਿਨ ਪੇਸ਼

ਸਾਬਕਾ ਜਥੇਦਾਰ ਨੇ ਕਿਹਾ ਕਿ ਪੂਰੀ ਅਕਾਲੀ ਦਲ ਲੀਡਰਸਿ਼ਪ ਟੀਮ ਉਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਈ ਅਤੇ ਆਪਣੇ ਕੰਮਾਂ ਦਾ ਇਕਬਾਲ ਕੀਤਾ । ਫਿਰ ਉਨ੍ਹਾਂ ਨੂੰ ਰਵਾਇਤੀ ਧਾਰਮਿਕ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ, ਪਰ ਸੇਵਾ ਕਰਨ ਦੇ ਬਾਵਜੂਦ, ਬਾਦਲ ਨੇ ਆਪਣੇ ਕੰਮਾਂ ਤੋਂ ਇਨਕਾਰ ਕਰ ਦਿੱਤਾ ।

ਸ੍ਰੀ ਤਖ਼ਤ ਸਾਹਿਬ ਦੇ ਹੁਕਮਾਂ ਅਤੇ ਪਰੰਪਰਾਵਾਂ ਦੀ ਉਲੰਘਣਾਂ ਬਰਦਾਸ਼ਤ ਨਹੀਂ

ਸਾਬਕਾ ਜਥੇਦਾਰ ਨੇ ਅੱਗੇ ਕਿਹਾ ਕਿ ਜੇਕਰ ਬਾਦਲ ਅਤੇ ਉਨ੍ਹਾਂ ਦਾ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਸਾਬਤ ਕਰਦੇ ਹਨ ਕਿ ਇਹ ਫੈਸਲਾ ਇੱਕ ਸਾਜਿ਼ਸ਼ ਸੀ ਤਾਂ ਉਹ ਸਿੱਖ ਸੰਪਰਦਾ ਦੁਆਰਾ ਨਿਰਧਾਰਤ ਕਿਸੇ ਵੀ ਧਾਰਮਿਕ ਸਜ਼ਾ ਨੂੰ ਸਵੀਕਾਰ ਕਰਨਗੇ । ਰਘਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਤਖ਼ਤ ਸਾਹਿਬ ਦੇ ਹੁਕਮਾਂ ਅਤੇ ਪਰੰਪਰਾਵਾਂ ਦੀ ਉਲੰਘਣਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

 

LEAVE A REPLY

Please enter your comment!
Please enter your name here