ਗੈਂਗਸਟਰ ਮਨਦੀਪ ਮਨੀਲਾ ਦਾ ਫਿਲੀਪੀਨਜ਼ ‘ਚ ਹੋਇਆ ਕਤਲ

0
982

ਫਿਲੀਪੀਨਜ਼ ‘ਚ ਇੱਕ ਗੈਂਗਸਟਰ ਦੇ ਕਤਲ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫਿਲੀਪੀਨਜ਼ ਦੇ ਮਨੀਲਾ ਵਿੱਚ ਗੈਂਗਸਟਰ ਮਨਦੀਪ ਮਨੀਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਨਦੀਪ ਮਨੀਲਾ ਗੈਂਗਸਟਰ ਗੋਲਡੀ ਬਰਾੜ ਦੇ ਦੁਸ਼ਮਣ ਗੈਂਗ ਦਾ ਮੈਂਬਰ ਸੀ ਅਤੇ ਪੰਜਾਬ ਦਾ ਰਹਿਣਾ ਵਾਲਾ ਸੀ। ਉੁਹ ਪਿਛਲੇ ਕਈ ਸਾਲਾਂ ਤੋਂ ਮਨੀਲਾ ਵਿੱਚ ਰਹਿ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਮਨਦੀਪ ਬੱਧਨੀ, ਮੋਗਾ ਦੇ ਲੋਪੋ ਦਾ ਰਹਿਣ ਵਾਲਾ ਹੈ ਅਤੇ ਕਰੀਬ 3 ਸਾਲ ਪਹਿਲਾਂ ਮਨੀਲਾ ਗਿਆ ਸੀ।

ਮਨਦੀਪ ਮਨੀਲਾ ਬੰਬੀਹਾ ਗਰੁੱਪ (Bambhia Group) ਦਾ ਮੈਂਬਰ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਫਿਲੀਪੀਨਜ਼ ਤੋਂ ਹੀ ਗੈਂਗ ਦੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ। ਇਸ ਕਤਲ ਨੂੰ ਸਿੱਧੂ ਮੂਸੇਵਾਲਾ ਕਤਲ ਨਾਲ ਵੀ ਜੋੜਿਆ ਜਾ ਰਿਹਾ ਹੈ ਕਿਉਂਕਿ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਰਗਨਾ ਹੈ। ਮਨਦੀਪ ਮਨੀਲਾ ਦੇ ਕਤਲ ਬਾਰੇ ਪਤਾ ਲੱਗਣ ‘ਤੇ ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਬਦਲਾ ਲੈਣ ਦੀ ਗੱਲ ਕਹੀ ਹੈ। ਬੰਬੀਹਾ ਗਰੁੱਪ ਨੇ ਪੋਸਟ ਵਿੱਚ ਕਿਹਾ ਹੈ ਕਿ ਸਾਡੇ ਭਰਾ ਨੂੰ ਕਤਲ ਕਰ ਦਿੱਤਾ ਗਿਆ ਹੈ ਅਤੇ ਜਿਸ ਨੇ ਵੀ ਇਹ ਕਤਲ ਕੀਤਾ ਹੈ ਉਹ ਹੁਣ ਆਪਣੇ ਅੰਜਾਮ ਨੂੰ ਭੁਗਤਣ ਲਈ ਤਿਆਰ ਰਹੇ।

ਇਸ ਤੋਂ ਇੱਕ ਦਿਨ ਪਹਿਲਾਂ ਹੀ ਬੰਬੀਹਾ ਗਰੁੱਪ ਵੱਲੋਂ ਪੋਸਟ ਸਾਂਝੀ ਕਰਦੇ ਹੋਏ ਗਾਇਕ ਮਨਕੀਰਤ ਔਲਖ ਸਣੇ ਕਈ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਇਸਤੋਂ ਪਹਿਲਾਂ ਕੇਂਦਰ ਦੀ ਖੁਫੀਆ ਏਜੰਸੀਆਂ ਨੇ ਵੀ ਪੰਜਾਬ ਸਰਕਾਰ ਨੂੰ ਅਲਰਟ ਕੀਤਾ ਹੈ ਕਿ ਜੇਲ ਵਿੱਚ ਗੈਂਗਵਾਰ ਹੋਣ ਦਾ ਖਦਸ਼ਾ ਹੈ। ਕੇਂਦਰੀ ਗ੍ਰਹਿ ਵਿਭਾਗ ਨੇ ਪੰਜਾਬ ਦੇ ਡੀਜੀਪੀ (DGP Punjab) ਨੂੰ ਪੱਤਰ ਲਿਖ ਕੇ ਖਦਸ਼ਾ ਜਤਾਇਆ ਹੈ ਕਿ ਪੰਜਾਬ ਵਿੱਚ ਇੱਕ ਵਾਰ ਮੁੜ ਗੈਂਗਵਾਰ ਹੋ ਸਕਦੀ ਹੈ।

LEAVE A REPLY

Please enter your comment!
Please enter your name here