ਖੰਨਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀ ਦੇ ਸਾਥੀ ਗੋਰੂ ਬੱਚਾ ਨੂੰ ਰੋਪੜ ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਹੈ। ਜਾਣਕਾਰੀ ਅਨੁਸਾਰ ਗੋਰੂ ਨੂੰ ਬੀਤੇ ਦਿਨੀਂ ਇੱਕ ਹੋਟਲ ਚ ਚਲਾਏ ਸਰਚ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤੇ ਪੰਜ ਵਿਅਕਤੀਆਂ ਦੀ ਪੁੱਛ ਗਿੱਛ ਮਗਰੋਂ ਲਿਆਂਦਾ ਗਿਆ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਵੱਡਾ ਬਿਆਨ
ਗੋਰੁੂ ਉਪਰ ਦੋਸ਼ ਹੈ ਕਿ ਉਸਨੇ ਉਕਤ ਵਿਅਕਤੀਆਂ ਕੋਲੋਂ ਅਸਲਾ ਮੰਗਵਾਇਆ ਸੀ। ਹੁਣ ਗੈਂਗਸਟਰ ਗੋਰੂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਜਿਸਤੋਂ ਬਾਅਦ ਉਸਨੂੰ 22 ਸਤੰਬਰ ਤੱਕ ਰਿਮਾਂਡ ‘ਤੇ ਭੇਜ ਦਿੱਤਾ ਹੈ।ਦੱਸ ਦਈਏ ਕਿ ਖੰਨਾ ਪੁਲਿਸ ਨੂੰ ਉਸਦਾ 22 ਸਤੰਬਰ ਤੱਕ ਰਿਮਾਂਡ ਮਿਲ ਗਿਆ ਹੈ।