ਤੇਜ਼ ਰਫਤਾਰ ਦਾ ਕਹਿਰ, ਸੜਕ ਹਾਦਸੇ ਇੱਕ ਮਹਿਲਾ ਤੇ ਨੌਜਵਾਨ ਦੀ ਮੌ.ਤ || Latest News

0
32

ਤੇਜ਼ ਰਫਤਾਰ ਦਾ ਕਹਿਰ, ਸੜਕ ਹਾਦਸੇ ਇੱਕ ਮਹਿਲਾ ਤੇ ਨੌਜਵਾਨ ਦੀ ਮੌ.ਤ

ਸਮਰਾਲਾ ਨੇੜੇ ਪਿੰਡ ਕੋਟਲਾ ਸਮਸ਼ਪੁਰ ਨੇੜੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇਕ ਔਰਤ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਪਿੰਡ ਹੇਡੋਂ ਤੋਂ ਇੱਕ ਮਾਂ ਤੇ ਉਸ ਦਾ ਪੁੱਤਰ ਸਮਰਾਲਾ ਵੱਲ ਆ ਰਹੇ ਸਨ ਕਿ ਕੁਝ ਸਮਾਨ ਘਰ ਭੁੱਲ ਗਏ ਤੇ ਕੋਟਲਾ ਸਮਸ਼ਪੁਰ ਤੋਂ ਵਾਪਸ ਘਰ ਵਾਪਸ ਆਉਣ ਲਈ ਮੁੜੇ ਤਾਂ ਲੁਧਿਆਣਾ ਸਾਇਡ ਤੋਂ ਇਕ ਤੇਜ ਰਫਤਾਰ ਰੇਸਰ ਬਾਇਕਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ । ਇਸ ਭਿਆਨਕ ਟੱਕਰ ਨਾਲ ਰੇਸਰ ਬਾਇਕਰ ਸਵਾਰ ਤੇ ਐਕਟਿਵਾ ਸਵਾਰ ਔਰਤ ਦੀ ਮੋਕੇ ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੁਲਿਸ ਨੇ ਲਖਬੀਰ ਲੰਡਾ ਦੇ 5 ਸਾਥੀਆਂ ਨੂੰ ਕੀਤਾ ਗ੍ਰਿਫਤਾਰ ||…

ਜਦਕਿ ਐਕਟਿਵਾ ਚਲਾ ਰਿਹਾ ਨੋਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਸਮਰਾਲਾ ਲਿਆਂਦਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਰੇਸਰ ਬਾਇਕ ਨੂੰ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਬੁਝਾਇਆ ਗਿਆ।

ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ ਪਤਨੀ ਪਰਮਿੰਦਰ ਸਿੰਘ (50) ਵਾਸੀ ਹੇਡੋਂ ਤੇ ਤੋਰ ਤੇ ਹੋਈ ਹੈ ਜਦਕਿ ਮੋਟਰਸਾਈਕਲ ਸਵਾਰ ਨੋਜਵਾਨ ਦੀ ਪਛਾਣ ਵਿਵੇਕ ਵਾਸੀ(42) ਚੰਡੀਗੜ੍ਹ ਵਜੋਂ ਹੋਈ ਹੈ।ਜਦਕਿ ਜ਼ਖ਼ਮੀ ਹੋਏ ਨੋਜਵਾਨ ਦੀ ਪਛਾਣ ਸਨਪ੍ਰੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਹੇਡੋਂ ਵਜੋਂ ਹੋਈ ਹੈ।

LEAVE A REPLY

Please enter your comment!
Please enter your name here