1 ਮਈ ਤੋਂ ਚੰਡੀਗੜ੍ਹ ‘ਚ QR ਕੋਡ ਸਕੈਨ ਕਰਕੇ ਪਾਰਕਿੰਗ ਫੀਸ ਦਾ ਹੋਵੇਗਾ ਭੁਗਤਾਨ || Today News

0
40
From May 1, parking fee will be paid by scanning QR code in Chandigarh

1 ਮਈ ਤੋਂ ਚੰਡੀਗੜ੍ਹ ‘ਚ QR ਕੋਡ ਸਕੈਨ ਕਰਕੇ ਪਾਰਕਿੰਗ ਫੀਸ ਦਾ ਹੋਵੇਗਾ ਭੁਗਤਾਨ || Today News

ਚੰਡੀਗੜ੍ਹ ‘ਚ ਹੁਣ ਪਾਰਕਿੰਗ ਫੀਸ ਦਾ ਭੁਗਤਾਨ ਆਨਲਾਈਨ ਤਰੀਕੇ ਨਾਲ ਕੀਤਾ ਜਾ ਸਕੇਗਾ | ਇਹ ਸਹੂਲਤ ਇਕ ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਦੋ ਪਹੀਆ ਤੇ 4 ਪਹੀਆ ਵਾਹਨਾਂ ਲਈ QR ਕੋਡ ਸਕੈਨ ਕਰਕੇ ਪਾਰਕਿੰਗ ਫੀਸ ਦਾ ਭੁਗਤਾਨ ਕੀਤਾ ਜਾ ਸਕਦਾ ਹੈ | ਇਸ ਲਈ ਚੰਡੀਗੜ੍ਹ ਨਗਰ ਨਿਗਮ ਵੱਲੋਂ ਕਈ ਬੈਂਕਾਂ ਨਾਲ ਕਾਂਟ੍ਰੈਕਟ ਕੀਤਾ ਗਿਆ ਹੈ। ਜਿਸ ਦੇ ਤਹਿਤ ਬੈਂਕਾਂ ਵੱਲੋਂ ਕਾਰਡ ਸਵੈਪ ਕਰਨ ਵਾਲੀ ਮਸ਼ੀਨ ਲਈ ਗਈ ਹੈ ਜਿਸ ਵਿਚ ਕਿਊਆਰ ਕੋਡ ਨਾਲ ਵੀ ਭੁਗਤਾਨ ਦੀ ਸਹੂਲਤ ਮੌਜੂਦ ਹੈ। ਦੱਸ ਦਈਏ ਕਿ ਨਿਗਮ ਵੱਲੋਂ ਇਹ ਪ੍ਰਣਾਲੀ 73 ਜਗ੍ਹਾ ‘ਤੇ ਲਾਗੂ ਕੀਤੀ ਜਾਵੇਗੀ।

ਪਾਰਕਿੰਗ ਸਿਸਟਮ ਵਿਚ ਕੀਤਾ ਜਾ ਰਿਹਾ ਸੁਧਾਰ

ਇਸ ‘ਤੇ ਨਗਰ ਨਿਗਮ ਦੀ ਕਮਿਸ਼ਨਰ ਆਨੰਦਿਤਾ ਮਿਤਰਾ ਦਾ ਕਹਿਣਾ ਹੈ ਕਿ 1 ਮਈ ਤੋਂ ਪਾਰਕਿੰਗ ਸਿਸਟਮ ਵਿਚ ਸੁਧਾਰ ਕੀਤਾ ਜਾ ਰਿਹਾ ਹੈ, ਇਸ ਵਿਚ ਪਾਰਕਿੰਗ ਫੀਸ ਵਿਚ ਪਾਰਦਰਸ਼ਤਾ ਆਏਗੀ। ਆਨਲਾਈਨ ਭੁਗਤਾਨ ਕਾਰਨ ਇਸ ਵਿਚ ਗੜਬੜੀ ਦੀ ਸੰਭਾਵਨਾ ਨਹੀਂ ਰਹੇਗੀ ਕਿਉਂਕਿ ਇਹ ਪੈਸਾ ਸਿੱਧੇ ਹੀ ਨਿਗਮ ਦੇ ਖਾਤੇ ਵਿਚ ਜਮ੍ਹਾ ਹੋਵੇਗਾ।ਇਸ ਤੋਂ ਇਲਾਵਾ ਕਈ ਵਾਰ ਲੋਕਾਂ ਕੋਲ ਨਕਦ ਪੈਸੇ ਨਹੀਂ ਹੁੰਦੇ, ਇਸ ਵਜ੍ਹਾ ਨਾਲ ਵੱਡੇ ਨੋਟ ਹੋਣ ਕਾਰਨ ਪਾਰਕਿੰਗ ਦੀ ਐਂਟਰੀ ‘ਤੇ ਜਾਮ ਲੱਗ ਜਾਂਦਾ ਹੈ। ਇਸ ਤੋਂ ਵੀ ਲੋਕਾਂ ਨੂੰ ਨਿਜਾਤ ਮਿਲੇਗੀ। ਨਿਗਮ ਨੇ ਇਸ ਸਮੱਸਆ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ।

ਪਾਰਕਿੰਗ ਤੋਂ ਹਰ ਮਹੀਨੇ ਲਗਭਗ ਇਕ ਕਰੋੜ ਰੁਪਏ

ਚੰਡੀਗੜ੍ਹ ਨਗਰ ਨਿਗਮ ਤਹਿਤ ਹੁਣ ਤੱਕ ਕੁੱਲ 89 ਪਾਰਕਿੰਗ ਥਾਂ ਹਨ। ਇਨ੍ਹਾਂ ਵਿਚੋਂ ਕੁਝ ਨੂੰ ਫ੍ਰੀ ਕੀਤਾ ਗਿਆ ਹੈ ਪਰ 73 ਪਾਰਕਿੰਗ ਥਾਂ ਅਜਿਹੇ ਹਨ ਜਿਥੇ ਕਾਫੀ ਮਾਤਰਾ ਵਿਚ ਹਰ ਰੋਜ਼ ਗੱਡੀ ਆਉਂਦੀ ਹੈ। ਇਨ੍ਹਾਂ ਵਿਚੋਂ ਲਗਭਗ 16000 ਗੱਡੀਆਂ ਪਾਰਕ ਕਰਨ ਦੀ ਸਮੱਰਥਾ ਹੈ। ਜਿਸਦੇ ਚੱਲਦਿਆਂ ਨਗਰ ਨਿਗਮ ਨੂੰ ਹਰ ਮਹੀਨੇ ਲਗਭਗ ਇਕ ਕਰੋੜ ਰੁਪਏ ਪਾਰਕਿੰਗ ਫੀਸ ਦੇ ਮਿਲਦੇ ਹਨ।

LEAVE A REPLY

Please enter your comment!
Please enter your name here