ਡਬਲਯੂ.ਡਬਲਯੂ.ਈ. ਦੀ ਸਾਬਕਾ ਰੈਸਲਰ ਸਾਰਾ ਲੀ ਦਾ 30 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਸਾਰਾ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੀ ਮਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਸਾਰਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਪ੍ਰਸ਼ੰਸਕ ਕਾਫ਼ੀ ਸਦਮੇ ਵਿਚ ਹਨ। ਸਾਰਾ ਦਾ ਦਿਹਾਂਤ ਕਿਵੇਂ ਹੋਇਆ, ਅਜੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ। ਸਾਰਾ ਲੀ ਦੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਅਲੈਕਸਾ ਬਲਿਸ, ਬੇਕੀ ਲਿੰਚ, ਮਿਕ ਫੋਲੀ ਵਰਗੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟ ਕੀਤਾ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਅੰਮ੍ਰਿਤਪਾਲ ਬਾਰੇ DGP ਨੂੰ ਲਿਖਿਆ ਪੱਤਰ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ
ਤੁਹਾਨੂੰ ਦੱਸ ਦੇਈਏ ਕਿ ਸਾਰਾ ਲਗਭਗ 1 ਸਾਲ ਤੱਕ WWE ਦਾ ਹਿੱਸਾ ਰਹੀ ਸੀ ਅਤੇ ਉਹ WWE ਟਾਫ ਇਨਫ ਦੇ ਛੇਵੇਂ ਸੀਜ਼ਨ ਦੇ 13 ਫਾਈਨਲਿਸਟਾਂ ਵਿੱਚੋਂ ਇੱਕ ਸੀ। ਸਾਰਾ ਲੀ ਨੇ ਅਗਸਤ 2016 ਵਿੱਚ WWE ਲਈ ਆਪਣਾ ਆਖ਼ਰੀ ਮੈਚ ਲੜਿਆ ਸੀ, ਜਿੱਥੇ ਉਨ੍ਹਾਂ ਨੇ ਲਿਵ ਮੋਰਗਨ ਨਾਲ ਟੀਮ ਬਣ ਕੇ ਆਲੀਆ ਐਂਡ ਬਿਲੀ ਕੇ ਦਾ ਸਾਹਮਣਾ ਕੀਤਾ ਸੀ।