ਅਮਰੀਕਾ ਦੇ ਸਾਬਕਾ ਕਪਤਾਨ ਅਲੈਕਸ ਮੋਰਗਨ ਨੇ ਫੁੱਟਬਾਲ ਤੋਂ ਲਿਆ ਸੰਨਿਆਸ ||Sports News

0
46

ਅਮਰੀਕਾ ਦੇ ਸਾਬਕਾ ਕਪਤਾਨ ਅਲੈਕਸ ਮੋਰਗਨ ਨੇ ਫੁੱਟਬਾਲ ਤੋਂ ਲਿਆ ਸੰਨਿਆਸ

ਅਮਰੀਕਾ ਦੇ ਸਾਬਕਾ ਕਪਤਾਨ ਅਲੈਕਸ ਮੋਰਗਨ ਨੇ ਸੰਨਿਆਸ ਲੈ ਲਿਆ ਹੈ। ਇੱਕ ਦਿਨ ਪਹਿਲਾਂ, ਉਸਨੇ ਮਹਿਲਾ ਫੁਟਬਾਲ ਲੀਗ ਵਿੱਚ ਸੈਨ ਡਿਏਗੋ ਵੇਵਜ਼ ਲਈ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ, ਹਾਲਾਂਕਿ ਉਸਦੀ ਟੀਮ ਉੱਤਰੀ ਕੈਰੋਲੀਨਾ ਦੇ ਖਿਲਾਫ 1-4 ਨਾਲ ਹਾਰ ਗਈ ਸੀ, ਇਹ ਡਿਏਗੋ ਲਈ ਮੋਰਗਨ ਦਾ 63ਵਾਂ ਮੈਚ ਸੀ। ਉਸ ਨੇ ਇਸ ਲੀਗ ਵਿੱਚ ਆਪਣਾ 150ਵਾਂ ਮੈਚ ਖੇਡਿਆ।

ਇਹ ਵੀ ਪੜ੍ਹੋ- ਆਪ’ ਨੇ ਹਰਿਆਣਾ ‘ਚ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

35 ਸਾਲਾ ਮੋਰਗਨ ਨੇ ਆਪਣੇ 16 ਸਾਲਾਂ ਦੇ ਲੰਬੇ ਅੰਤਰਰਾਸ਼ਟਰੀ ਕਰੀਅਰ ਵਿੱਚ 2 ਓਲੰਪਿਕ ਤਗਮੇ ਅਤੇ 2 ਫੀਫਾ ਵਿਸ਼ਵ ਕੱਪ ਜਿੱਤੇ ਹਨ। ਮੋਰਗਨ ਨੇ ਅਮਰੀਕਾ ਦੀ ਰਾਸ਼ਟਰੀ ਟੀਮ ਲਈ 224 ਮੈਚ ਖੇਡੇ। ਉਹ 123 ਗੋਲਾਂ ਦੇ ਨਾਲ 9ਵੀਂ ਸਭ ਤੋਂ ਵੱਧ ਮੈਚ ਖੇਡਣ ਵਾਲੀ ਅਤੇ 5ਵੀਂ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਵੀ ਹੈ। ਮੋਰਗਨ ਉਹੀ ਫੁੱਟਬਾਲਰ ਹੈ ਜਿਸ ਨੇ ਸਭ ਤੋਂ ਪਹਿਲਾਂ ਮਹਿਲਾ ਖਿਡਾਰੀਆਂ ਲਈ ਬਰਾਬਰ ਤਨਖਾਹ ਲਈ ਆਵਾਜ਼ ਉਠਾਈ ਸੀ।

 4 ਦਿਨ ਪਹਿਲਾਂ ਐਲਾਨ ਕੀਤਾ ਸੀ

ਮੋਰਗਨ ਨੇ 4 ਦਿਨ ਪਹਿਲਾਂ ਹੀ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ। ਇਕ ਸੋਸ਼ਲ ਪੋਸਟ ਰਾਹੀਂ ਅਮਰੀਕੀ ਫੁੱਟਬਾਲਰ ਨੇ ਦੱਸਿਆ ਸੀ ਕਿ ਉਹ ਆਪਣਾ ਆਖਰੀ ਮੈਚ ਖੇਡਣ ਜਾ ਰਹੀ ਹੈ। ਇਸ ਪੋਸਟ ‘ਚ ਮੋਰਗਨ ਨੇ ਦੂਜੀ ਵਾਰ ਮਾਂ ਬਣਨ ਦੀ ਜਾਣਕਾਰੀ ਵੀ ਦਿੱਤੀ ਸੀ। ਮੈਸੇਜ ‘ਚ ਮੋਰਗਨ ਨੇ ਕਿਹਾ ਕਿ ਇਹ ਫੈਸਲਾ ਉਸ ਲਈ ਆਸਾਨ ਨਹੀਂ ਸੀ ਪਰ 2024 ਦੀ ਸ਼ੁਰੂਆਤ ਤੋਂ ਉਹ ਜਾਣਦੀ ਸੀ ਕਿ ਇਹ ਉਸ ਦਾ ਫੁੱਟਬਾਲ ਦਾ ਆਖਰੀ ਸੀਜ਼ਨ ਹੋਣ ਵਾਲਾ ਹੈ।

ਅਮਰੀਕੀ ਫੁੱਟਬਾਲ ‘ਚ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦੀ ਤਨਖਾਹ ‘ਚ ਅਸਮਾਨਤਾ ਦੀ ਸ਼ਿਕਾਇਤ

ਮੋਰਗਨ ਨੇ ਆਪਣੇ ਸਾਥੀ ਖਿਡਾਰੀਆਂ ਨਾਲ ਮਿਲ ਕੇ ਅਮਰੀਕੀ ਫੁੱਟਬਾਲ ‘ਚ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦੀ ਤਨਖਾਹ ‘ਚ ਅਸਮਾਨਤਾ ਦੀ ਸ਼ਿਕਾਇਤ ਕੀਤੀ ਸੀ 2019 ਵਿੱਚ ਯੂਐਸ ਸੌਕਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ। ਖਿਡਾਰੀਆਂ ਨੇ ਯੂਐਸ ਸੌਕਰ ‘ਤੇ ਲਿੰਗ ਭੇਦਭਾਵ ਅਤੇ ਅਸਮਾਨ ਤਨਖਾਹ ਦਾ ਦੋਸ਼ ਲਗਾਇਆ ਹੈ। 6 ਸਾਲਾਂ ਦੀ ਲੜਾਈ ਤੋਂ ਬਾਅਦ, ਉਨ੍ਹਾਂ ਨੂੰ 2022 ਵਿੱਚ ਸਫਲਤਾ ਮਿਲੀ ਅਤੇ ਅਮਰੀਕਾ ਦੀ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਬਰਾਬਰ ਤਨਖਾਹ ਦੇਣ ਬਾਰੇ ਸਮਝੌਤਾ ਹੋਇਆ।

 

LEAVE A REPLY

Please enter your comment!
Please enter your name here