ਚੰਡੀਗੜ੍ਹ ‘ਚ ਹਾਈਕੋਰਟ ਬਾਰ ਕੌਂਸਲ ਦਾ ਸਾਬਕਾ ਮੁਖੀ ਗ੍ਰਿਫਤਾਰ ||Punjab News

0
70

ਚੰਡੀਗੜ੍ਹ ‘ਚ ਹਾਈਕੋਰਟ ਬਾਰ ਕੌਂਸਲ ਦਾ ਸਾਬਕਾ ਮੁਖੀ ਗ੍ਰਿਫਤਾਰ

ਚੰਡੀਗੜ੍ਹ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਸਾਬਕਾ ਮੁਖੀ ਵਿਕਾਸ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਬੀਤੇ ਸ਼ੁੱਕਰਵਾਰ ਦੇਰ ਰਾਤ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਰਣਜੀਤ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਚੰਡੀਗੜ੍ਹ ਪੁਲਿਸ ਨੇ 1 ਜੁਲਾਈ ਨੂੰ ਦਰਜ ਕੀਤਾ ਸੀ। ਸਬੂਤਾਂ ਨੂੰ ਨਸ਼ਟ ਕਰਨ ਲਈ ਉਸ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਗਾਇਬ ਕਰਨ ਦਾ ਵੀ ਦੋਸ਼ ਹੈ।

ਬਾਰ ਕੌਂਸਲ ਨੇ ਲਾਇਸੈਂਸ ਕੀਤਾ ਰੱਦ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੀ ਅਨੁਸ਼ਾਸਨੀ ਕਮੇਟੀ ਨੇ ਵੀ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਉਦੋਂ ਤੋਂ ਉਸ ਨੂੰ ਗ੍ਰਿਫਤਾਰੀ ਦਾ ਖ਼ਤਰਾ ਸੀ। ਇਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਕਮ ਜਾਰੀ ਕੀਤੇ ਸਨ ਕਿ ਵਿਕਾਸ ਮਲਿਕ ਖਿਲਾਫ 10 ਦਿਨਾਂ ਦੇ ਅੰਦਰ ਜਾਂਚ ਕਰਵਾਈ ਜਾਵੇ ਅਤੇ ਕਾਰਵਾਈ ਕੀਤੀ ਜਾਵੇ। ਹਾਈ ਕੋਰਟ ਦੇ ਇਸ ਹੁਕਮ ਤੋਂ ਬਾਅਦ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ।

ਪੂਰਾ ਮਾਮਲਾ

ਇਸ ਮਾਮਲੇ ਵਿੱਚ ਹਾਈਕੋਰਟ ਦੇ ਵਕੀਲ ਰਣਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਉਸ ਨੇ ਕਿਹਾ ਸੀ ਕਿ ਉਹ ਵਿਕਾਸ ਮਲਿਕ ਅਤੇ ਸਵਰਨ ਸਿੰਘ ਖ਼ਿਲਾਫ਼ ਕੇਸ ਲੜ ਰਿਹਾ ਸੀ। ਇਸ ਮਾਮਲੇ ਦੇ ਸਬੰਧ ਵਿੱਚ ਉਹ ਵਕੀਲ ਵਿਕਾਸ ਮਲਿਕ ਦੇ ਦਫ਼ਤਰ ਵਿੱਚ ਸੰਮਨ ਦੇਣ ਗਏ ਸਨ। ਉਥੇ 7-8 ਲੋਕ ਬੈਠੇ ਸਨ। ਉਹ ਉਨ੍ਹਾਂ ਵਿੱਚੋਂ ਕੁਝ ਨੂੰ ਜਾਣਦਾ ਵੀ ਸੀ। ਇਸ ਦੌਰਾਨ ਉਸ ਦੀ ਕੁੱਟਮਾਰ ਕੀਤੀ ਗਈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਇਹ ਕੇਸ ਦਰਜ ਕੀਤਾ ਸੀ।

 

LEAVE A REPLY

Please enter your comment!
Please enter your name here