ਗੋਵਿੰਦਾ ਲਈ ਮਹਾਕਾਲ ਮੰਦਿਰ ‘ਚ 51 ਪੰਡਿਤਾਂ ਨੇ 2 ਘੰਟੇ ਤੱਕ ਕੀਤਾ ਮਹਾਮਰਿਤੁੰਜਯ ਦਾ ਜਾਪ
ਬਾਲੀਵੁੱਡ ਅਭਿਨੇਤਾ ਗੋਵਿੰਦਾ ਮੰਗਲਵਾਰ ਸਵੇਰੇ ਲੱਤ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਕੋਲਕਾਤਾ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਤੋਂ ਬਾਅਦ ਬੇਟੀ ਟੀਨਾ ਆਹੂਜਾ ਨੇ ਉਹਨਾਂ ਦੀ ਜਲਦੀ ਸਿਹਤਯਾਬੀ ਲਈ ਉਜੈਨ ਮਹਾਕਾਲ ਮੰਦਿਰ ‘ਚ ਮਹਾ ਮਹਾਮਰਿਤੁੰਜਯ ਦਾ ਜਾਪ ਕੀਤਾ। 51 ਪੰਡਤਾਂ ਨੇ ਵਿਸ਼ੇਸ਼ ਪੂਜਾ ਕੀਤੀ।
ਇਹ ਵੀ ਪੜ੍ਹੋ- ਹਰਿਆਣਾ ਚੋਣਾਂ ਦੌਰਾਨ ਜੇਲ੍ਹ ‘ਚੋਂ ਬਾਹਰ ਆਇਆ ਰਾਮ ਰਹੀਮ, 20 ਦਿਨਾਂ ਦੀ ਮਿਲੀ ਪੈਰੋਲ
ਮਹਾਕਾਲ ਮੰਦਰ ਦੇ ਪੁਜਾਰੀ ਰਮਨ ਗੁਰੂ ਤ੍ਰਿਵੇਦੀ ਨੇ ਦੱਸਿਆ ਕਿ ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਨਾਲ ਫੋਨ ‘ਤੇ ਗੱਲ ਹੋਈ ਸੀ। ਉਹ ਆਪਣੇ ਪਿਤਾ ਦੇ ਜ਼ਖਮੀ ਹੋਣ ਕਾਰਨ ਚਿੰਤਤ ਹਨ। ਉਨ੍ਹਾਂ ਬਾਬਾ ਮਹਾਕਾਲ ਅੱਗੇ ਅਰਦਾਸ ਕਰਨ ਲਈ ਕਿਹਾ ਹੈ। ਅਭਿਨੇਤਾ ਦੇ ਜਲਦੀ ਠੀਕ ਹੋਣ ਨੂੰ ਯਕੀਨੀ ਬਣਾਉਣ ਲਈ, ਮੰਦਿਰ ਦੇ ਪਰਿਸਰ ਵਿੱਚ ਲਗਾਤਾਰ 2 ਘੰਟੇ ਤੱਕ ਮਹਾਮਰਿਤੁੰਜਯ ਦਾ ਜਾਪ ਕੀਤਾ ਗਿਆ।
ਦੱਸ ਦੇਈਏ ਕਿ ਗੋਵਿੰਦਾ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਮਹਾਕਾਲ ਦੇ ਭਗਤ ਹਨ। ਅਭਿਨੇਤਾ 7 ਮਹੀਨੇ ਪਹਿਲਾਂ ਹੀ ਮਹਾਕਾਲ ਮੰਦਿਰ ‘ਚ ਦਰਸ਼ਨਾਂ ਲਈ ਆਏ ਸਨ।