ਝਾਰਖੰਡ ਦੇ ਜਮਸ਼ੇਦਪੁਰ ਦੇ ਲਵ ਕੁਸ਼ ਰਿਹਾਇਸ਼ੀ ਸਕੂਲ ਵਿੱਚ ਮੀਂਹ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਸਕੂਲ ਵਿੱਚ 162 ਬੱਚੇ ਫਸ ਗਏ। ਜਮਸ਼ੇਦਪੁਰ ਪੁਲਿਸ ਨੇ ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਬੱਚਿਆਂ ਨੂੰ ਬਚਾਇਆ।
ਓਧਰ ਦੂਜੇ ਪਾਸੇ ਉੱਤਰਕਾਸ਼ੀ ਵਿੱਚ ਯਮੁਨੋਤਰੀ ਰੋਡ ‘ਤੇ ਬੱਦਲ ਫਟਣ ਕਾਰਨ ਇੱਕ ਨਿਰਮਾਣ ਅਧੀਨ ਹੋਟਲ ਵਿੱਚ ਕੰਮ ਕਰਨ ਵਾਲੇ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 7 ਮਜ਼ਦੂਰ ਲਾਪਤਾ ਹਨ। ਇਸ ਦੇ ਨਾਲ ਹੀ, ਬਾਗੇਸ਼ਵਰ ਵਿੱਚ ਸਰਯੂ ਨਦੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ। ਅਲਕਨੰਦਾ ਅਤੇ ਸਰਸਵਤੀ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ।
ਦੱਸ ਦਈਏ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਨਸੂਨ ਦੀ ਬਾਰਿਸ਼ ਜਾਰੀ ਹੈ। ਉਤਰਾਖੰਡ ਵਿੱਚ ਸ਼ਨੀਵਾਰ ਤੋਂ ਭਾਰੀ ਬਾਰਿਸ਼ ਜਾਰੀ ਹੈ। ਚਾਰ ਧਾਮ ਯਾਤਰਾ ਨੂੰ ਅਗਲੇ 24 ਘੰਟਿਆਂ ਲਈ ਇੱਥੇ ਰੋਕ ਦਿੱਤਾ ਗਿਆ ਹੈ। ਯਾਤਰੀਆਂ ਨੂੰ ਸਿਰਫ਼ ਹਰਿਦੁਆਰ, ਰਿਸ਼ੀਕੇਸ਼, ਸ਼੍ਰੀਨਗਰ, ਰੁਦਰਪ੍ਰਯਾਗ, ਸੋਨਪ੍ਰਯਾਗ ਅਤੇ ਵਿਕਾਸਨਗਰ ਵਿੱਚ ਹੀ ਰੁਕਣ ਦੇ ਆਦੇਸ਼ ਦਿੱਤੇ ਗਏ ਹਨ।