ਦੁਨੀਆ ਭਰ ਦੀਆਂ ਉਡਾਣਾਂ ਮਾਈਕ੍ਰੋਸਾਫਟ ਸਰਵਰਾਂ ‘ਚ ਖਰਾਬੀ ਕਾਰਨ ਹੋਈਆਂ ਪ੍ਰਭਾਵਿਤ, ਕਈ ਉਡਾਣਾਂ ਰੱਦ ॥ Latest News

0
62

ਦੁਨੀਆ ਭਰ ਦੀਆਂ ਉਡਾਣਾਂ ਮਾਈਕ੍ਰੋਸਾਫਟ ਸਰਵਰਾਂ ‘ਚ ਖਰਾਬੀ ਕਾਰਨ ਹੋਈਆਂ ਪ੍ਰਭਾਵਿਤ, ਕਈ ਉਡਾਣਾਂ ਰੱਦ

ਮਾਈਕ੍ਰੋਸਾਫਟ ਦੀ ਤਕਨੀਕੀ ਖਰਾਬੀ ਕਾਰਨ ਉਡਾਣਾਂ ਤੋਂ ਲੈ ਕੇ ਬੈਂਕਿੰਗ ਤਕ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਅੱਜ ਯਾਨੀ ਸ਼ੁੱਕਰਵਾਰ (19 ਜੁਲਾਈ) ਨੂੰ ਆਈ। ਇਸ ਸਮੱਸਿਆ ਕਾਰਨ ਦੁਨੀਆ ਭਰ ‘ਚ ਕੁਝ ਉਡਾਣਾਂ ਨੂੰ ਰੱਦ ਕਰਨਾ ਪਿਆ ਅਤੇ ਕੁਝ ਉਡਾਣਾਂ ‘ਚ ਦੇਰੀ ਹੋਈ।

ਭਾਰਤ ਵਿੱਚ, ਚਾਰ ਏਅਰਲਾਈਨਾਂ – ਇੰਡੀਗੋ, ਸਪਾਈਸਜੈੱਟ, ਅਕਾਸਾ ਏਅਰ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਦੱਸਿਆ ਕਿ ਉਨ੍ਹਾਂ ਦੀ ਬੁਕਿੰਗ, ਚੈੱਕ-ਇਨ ਅਤੇ ਫਲਾਈਟ ਅਪਡੇਟ ਸੇਵਾਵਾਂ ਤਕਨੀਕੀ ਸਮੱਸਿਆ ਕਾਰਨ ਪ੍ਰਭਾਵਿਤ ਹੋਈਆਂ ਹਨ।

ਇਹ ਵੀ ਪੜ੍ਹੋ: ਪੰਜਾਬ ‘ਚ ਨਹੀਂ ਪਵੇਗਾ ਹੁਣ ਮੀਂਹ ! ਗਰਮੀ ‘ਚ ਹੋਣ ਜਾ ਰਿਹਾ ਵਾਧਾ ,ਤਾਪਮਾਨ…

ਹਵਾਈ ਅੱਡੇ ‘ਤੇ ਸੇਵਾਵਾਂ ਦੀ ਘਾਟ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਈਕ੍ਰੋਸਾਫਟ ਦੇ Azure ਕਲਾਊਡ ਅਤੇ ਮਾਈਕ੍ਰੋਸਾਫਟ 365 ਸੇਵਾਵਾਂ ‘ਚ ਸਮੱਸਿਆਵਾਂ ਆਈਆਂ ਹਨ। ਮਾਈਕ੍ਰੋਸਾਫਟ ਨੇ ਕਿਹਾ, “ਅਸੀਂ ਇਸ ਮੁੱਦੇ ਤੋਂ ਜਾਣੂ ਹਾਂ ਅਤੇ ਇਸ ਨੂੰ ਹੱਲ ਕਰਨ ਲਈ ਕਈ ਟੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਸੀਂ ਕਾਰਨ ਦਾ ਪਤਾ ਲਗਾ ਰਹੇ ਹਾਂ ਅਤੇ ਇਸਨੂੰ ਠੀਕ ਕਰਨ ਦਾ ਕੰਮ ਕਰ ਰਹੇ ਹਾਂ।

LEAVE A REPLY

Please enter your comment!
Please enter your name here