ਭਗਵੰਤ ਮਾਨ ਕੈਬਨਿਟ ‘ਚ ਅੱਜ ਪੰਜ ਨਵੇਂ ਮੰਤਰੀ ਚੁੱਕਣਗੇ ਸਹੁੰ || Punjab Politics

0
56
Five new ministers will take oath today in the Bhagwant Mann cabinet

ਭਗਵੰਤ ਮਾਨ ਕੈਬਨਿਟ ‘ਚ ਅੱਜ ਪੰਜ ਨਵੇਂ ਮੰਤਰੀ ਚੁੱਕਣਗੇ ਸਹੁੰ

ਅੱਜ ਪੰਜਾਬ ਵਿੱਚ ਮੰਤਰੀ ਮੰਡਲ ਵਿੱਚ ਕਰੀਬ 10 ਮਹੀਨਿਆਂ ਬਾਅਦ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। CM ਭਗਵੰਤ ਮਾਨ ਦੀ ਕੈਬਨਿਟ ‘ਚ ਅੱਜ 5 ਨਵੇਂ ਮੰਤਰੀ ਸ਼ਾਮਲ ਹੋਣਗੇ। ਜਦਕਿ ਚਾਰ ਪੁਰਾਣੇ ਚਿਹਰੇ ਮੰਤਰੀ ਮੰਡਲ ਤੋਂ ਬਾਹਰ ਵੀ ਹੋ ਗਏ ਹਨ।

ਅੱਜ ਸ਼ਾਮ 5 ਵਜੇ ਰਾਜ ਭਵਨ ਵਿਖੇ ਚੁੱਕਣਗੇ ਸਹੁੰ

ਅਸਤੀਫਾ ਦੇਣ ਵਾਲੇ ਮੰਤਰੀਆਂ ਵਿੱਚ ਬਲਕੌਰ ਸਿੰਘ, ਚੇਤਨ ਸਿੰਘ ਜੋੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਸ਼ਾਮਲ ਹਨ। ਭਗਵੰਤ ਮਾਨ ਦੀ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਵਿੱਚ ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਐਸ ਸੌਂਧ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਸ਼ਾਮਲ ਹਨ। ਇਹ ਸਾਰੇ ਅੱਜ ਸ਼ਾਮ 5 ਵਜੇ ਰਾਜ ਭਵਨ ਵਿਖੇ ਸਹੁੰ ਚੁੱਕਣਗੇ।

ਪੰਜਾਬ ਵਿੱਚ ਜੁਲਾਈ ਮਹੀਨੇ ਤੋਂ ਹੀ ਮੰਤਰੀ ਮੰਡਲ ਦੇ ਫੇਰਬਦਲ ਦੀ ਚਰਚਾ ਚੱਲ ਰਹੀ ਹੈ ਪਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਰਨ ਇਹ ਮਾਮਲਾ ਸ਼ਾਇਦ ਅਟਕ ਗਿਆ ਸੀ। ਹੁਣ ਜਦੋਂ ਅਰਵਿੰਦ ਕੇਜਰੀਵਾਲ ਜ਼ਮਾਨਤ ‘ਤੇ ਬਾਹਰ ਹਨ ਤਾਂ ਦਿੱਲੀ ਤੋਂ ਬਾਅਦ ਪੰਜਾਬ ਲਈ ਵੀ ਵੱਡਾ ਫੈਸਲਾ ਆਉਣ ਵਾਲਾ ਹੈ।

ਹਰਦੀਪ ਸਿੰਘ

ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਤੋਂ ਵਿਧਾਇਕ ਹਨ। 2022 ‘ਚ ਉਨ੍ਹਾਂ ਨੇ ‘ਆਪ’ ਦੀ ਟਿਕਟ ‘ਤੇ ਚੋਣ ਲੜਦਿਆਂ ਕਾਂਗਰਸ ਦੇ ਵਿਕਰਮ ਸਿੰਘ ਬਾਜਵਾ ਨੂੰ ਹਰਾਇਆ ਸੀ। ਮੁੰਡੀਆਂ ਦੇ ਹੱਕ ਵਿੱਚ 34.33 ਫੀਸਦੀ ਵੋਟਾਂ ਪਈਆਂ। ਸਾਹਨੇਵਾਲ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਰਹੀ ਹੈ।

ਮਹਿੰਦਰ ਭਗਤ

ਮੰਤਰੀ ਮੰਡਲ ‘ਚ ਸ਼ਾਮਲ ਕੀਤੇ ਜਾ ਰਹੇ ਪੰਜ ਨਵੇਂ ਨਾਵਾਂ ‘ਚ ਸਭ ਤੋਂ ਵੱਧ ਚਰਚਾ ਮਹਿੰਦਰ ਭਗਤ ਦੀ ਹੈ, ਜੋ ਜਲੰਧਰ ਪੱਛਮੀ ਸੀਟ ‘ਤੇ ਉਪ ਚੋਣ ਜਿੱਤੇ ਹਨ। ਮਹਿੰਦਰ ਭਗਤ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਹਰਾਇਆ ਸੀ। ਮਹਿੰਦਰ ਭਗਤ ਨੂੰ ਇੱਥੇ 55,245 ਵੋਟਾਂ ਮਿਲੀਆਂ। ਸ਼ੀਤਲ ਅੰਗੁਰਲ ਇਸ ਸੀਟ ਤੋਂ 2022 ‘ਚ ‘ਆਪ’ ਦੀ ਟਿਕਟ ‘ਤੇ ਚੁਣੇ ਗਏ ਸੀ।

ਤਰੁਨਪ੍ਰੀਤ ਸੋਂਧ

ਤਰੁਨਪ੍ਰੀਤ ਸੋਂਧ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਗੁਰਕੀਰਤ ਸਿੰਘ ਕੋਟਲੀ ਨੂੰ ਹਰਾਇਆ ਸੀ। ਸੋਂਧ ਨੂੰ 62,425 ਵੋਟਾਂ ਮਿਲੀਆਂ ਜਦਕਿ ਕੋਟਲੀ ਨੂੰ ਸਿਰਫ਼ 26805 ਵੋਟਾਂ ਹੀ ਮਿਲ ਸਕੀਆਂ। ਕੋਟਲੀ ਨੇ 2017 ਵਿੱਚ ਇਹ ਸੀਟ ਜਿੱਤੀ ਸੀ।

ਇਹ ਵੀ ਪੜ੍ਹੋ : ਹਰਿਆਣਾ ‘ਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਨੂੰ ਬਣਾਇਆ ਬੰਧਕ, ਡੇਢ ਘੰਟਾ ਹੋਇਆ ਹੰਗਾਮਾ

ਬਰਿੰਦਰ ਗੋਇਲ

ਬਰਿੰਦਰ ਗੋਇਲ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੂੰ ਹਰਾਇਆ ਸੀ। ਢੀਂਡਸਾ ਨੇ 2017 ਵਿੱਚ ਇਸ ਸੀਟ ਤੋਂ ਚੋਣ ਜਿੱਤੀ ਸੀ ਪਰ ਗੋਇਲ ਨੇ 2022 ਦੀਆਂ ਚੋਣਾਂ ਵਿੱਚ ਢੀਂਡਸਾ ਨੂੰ ਵੱਡੇ ਫਰਕ ਨਾਲ ਹਰਾਇਆ ਸੀ।

 

 

 

 

 

 

 

 

LEAVE A REPLY

Please enter your comment!
Please enter your name here