ਕਟੜਾ-ਕਸ਼ਮੀਰ ਲਈ ਪਹਿਲੀ ਰੇਲਗੱਡੀ ਦੀ ਹੋਈ ਸ਼ੁਰੂਆਤ, ਪੜ੍ਹੋ ਕਿੰਨਾ ਹੋਵੇਗਾ ਕਿਰਾਇਆ

0
34
The train went astray, the driver came to his senses after half an hour!

ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਪਹਿਲੀ ਰੇਲਗੱਡੀ ਸ਼ਨੀਵਾਰ ਸਵੇਰੇ 8:10 ਵਜੇ ਕਟੜਾ ਸਟੇਸ਼ਨ ਤੋਂ ਰਵਾਨਾ ਹੋਈ। ਕਟੜਾ-ਸ਼੍ਰੀਨਗਰ ਵੰਦੇ ਭਾਰਤ ਐਕਸਪ੍ਰੈਸ ਤਿੰਨ ਘੰਟੇ ਦੀ ਯਾਤਰਾ ਤੋਂ ਬਾਅਦ ਸਵੇਰੇ 11:10 ਵਜੇ ਸ਼੍ਰੀਨਗਰ ਸਟੇਸ਼ਨ ਪਹੁੰਚੇਗੀ।

ਸਿੰਧੂ ਜਲ ਸਮਝੌਤਾ: ਪਾਕਿਸਤਾਨ ਨੇ ਭਾਰਤ ਨੂੰ ਪੱਤਰ ਲਿਖ ਪਾਣੀ ਦੀ ਕੀਤੀ ਮੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਸਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਬ੍ਰਿਜ ਚੇਨਾਬ ਬ੍ਰਿਜ ਅਤੇ ਦੇਸ਼ ਦੇ ਪਹਿਲੇ ਕੇਬਲ-ਸਟੇਡ ਅੰਜੀ ਬ੍ਰਿਜ ਦਾ ਵੀ ਉਦਘਾਟਨ ਕੀਤਾ।

ਦੱਸ ਦਈਏ ਕਿ ਕਟੜਾ-ਸ਼੍ਰੀਨਗਰ ਵੰਦੇ ਭਾਰਤ ਐਕਸਪ੍ਰੈਸ ਲਈ ਟਿਕਟਾਂ ਆਈਆਰਸੀਟੀਸੀ ਦੀ ਵੈੱਬਸਾਈਟ ਤੋਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਇਸ ਟ੍ਰੇਨ ਵਿੱਚ ਦੋ ਯਾਤਰਾ ਕਲਾਸਾਂ ਹਨ। ਚੇਅਰ ਕਾਰ ਦਾ ਕਿਰਾਇਆ 715 ਰੁਪਏ ਹੈ ਅਤੇ ਐਗਜ਼ੀਕਿਊਟਿਵ ਕਲਾਸ ਲਈ ਇਹ 1320 ਰੁਪਏ ਹੈ।

ਇਸਤੋਂ ਇਲਾਵਾ ਕਟੜਾ ਅਤੇ ਸ੍ਰੀਨਗਰ ਵਿਚਕਾਰ ਹਫ਼ਤੇ ਵਿੱਚ 6 ਦਿਨ ਦੋ ਰੇਲਗੱਡੀਆਂ ਚੱਲਣਗੀਆਂ। ਇਹ ਰੇਲਗੱਡੀਆਂ ਫਿਲਹਾਲ ਸਿਰਫ਼ ਬਨਿਹਾਲ ਵਿਖੇ ਹੀ ਰੁਕਣਗੀਆਂ, ਹੋਰ ਸਟਾਪੇਜਾਂ ਦਾ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ।

LEAVE A REPLY

Please enter your comment!
Please enter your name here