ਅਜੀਤ ਪਵਾਰ ਜਹਾਜ਼ ਹਾਦਸੇ ਦੀ ਪਹਿਲੀ ਰਿਪੋਰਟ ਹੋਵੇਗੀ 28 ਤੱਕ ਜਾਰੀ

0
27
Ajit Pawar

ਪੁਣੇ, 23 ਫਰਵਰੀ 2026 : ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (Union Minister of State for Civil Aviation) ਮੁਰਲੀਧਰ ਮੋਹੋਲ ਨੇ ਕਿਹਾ ਹੈ ਅਜੀਤ ਪਵਾਰ ਜਹਾਜ਼ ਹਾਦਸੇ ਦੀ ਮੁੱਢਲੀ ਰਿਪੋਰਟ (Preliminary report) 28 ਫਰਵਰੀ ਨੂੰ ਜਾਂ ਉਸ ਤੋਂ ਪਹਿਲਾਂ ਜਾਰੀ ਕੀਤੀ ਜਾਵੇਗੀ ।

ਕੀ ਮਾਮਲਾ ਹੈ ਅਜੀਤ ਪਵਾਰ ਜਹਾਜ਼ ਹਾਦਸਾ

ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇਤਾ ਅਜੀਤ ਪਵਾਰ (Ajit Pawar) ਅਤੇ 4 ਹੋਰ ਲੋਕਾਂ ਜਿਨ੍ਹਾਂ ਦੀ 28 ਜਨਵਰੀ ਨੂੰ ਬਾਰਾਮਤੀ ਹਵਾਈ ਅੱਡੇ ਦੇ ਨੇੜੇ ਇਕ ਜਹਾਜ਼ ਹਾਦਸੇ (Plane crash) ‘ਚ ਮੌਤ ਹੋ ਗਈ ਸੀ । ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਵਿਧਾਇਕ ਅਤੇ ਸ਼ਰਦ ਪਵਾਰ ਦੇ ਭਤੀਜੇ ਰੋਹਿਤ ਪਵਾਰ ਨੇ ਪ੍ਰੈੱਸ ਕਾਨਫਰੰਸ ਕਰ ਕੇ ਜਹਾਜ਼ ਕੰਪਨੀ ਨਾਲ ਜੁੜੀਆਂ ਕੁਝ ਬੇਨਿਯਮੀਆਂ ਅਤੇ ਹੋਰ ਤਕਨੀਕੀ ਖਾਮੀਆਂ ਦਾ ਦਾਅਵਾ ਕੀਤਾ ਸੀ ।

ਸ਼ਰਦ ਪਵਾਰ ਨੇ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੀ ਮੰਗ ਕੀਤੀ ਸੀ

ਸ਼ਰਦ ਪਵਾਰ ਜਿਨ੍ਹਾਂ ਨੇ ਅਜੀਤ ਪਵਾਰ ਜਹਾਜ਼ ਹਾਦਸੇ ਵਿਚ ਸਾਜਿ਼ਸ਼ ਦਾ ਵੀ ਖਦਸ਼ਾ`ਪ੍ਰਗਟਾਇਆ ਸੀ ਨੇ ਕਰਜਤ-ਜਾਮਖੇੜ ਤੋਂ ਵਿਧਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਹਾਦਸੇ ਦੀ ਜਾਂਚ ਪੂਰੀ ਹੋਣ ਤੱਕ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ (K. Ram Mohan Naidu) ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਜਾਵੇ ।

Read More : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਹਾਦਸੇ ਵਿਚ ਦੇਹਾਂਤ

LEAVE A REPLY

Please enter your comment!
Please enter your name here