ਅਮਰੀਕਾ ‘ਚ ਹੋਈ ਫਾਇਰਿੰਗ, ਭਾਰਤੀ ਵਿਦਿਆਰਥੀ ਦੀ ਹੋਈ ਮੌ.ਤ
ਬੀਤੇਂ ਦਿਨ ਅਮਰੀਕਾ ਦੇ ਅਰਕਾਨਸਾਸ ਸੂਬੇ ਦੀ ਇਕ ਸੁਪਰ ਮਾਰਕੀਟ ‘ਚ ਹੋਈ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਉਹ ਇੱਕ ਸੁਪਰਮਾਰਕੀਟ ਵਿੱਚ ਹੋਈ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ। ਜਿਸ ਦਾ ਨਾਂ ਗੋਪੀਕ੍ਰਿਸ਼ਨ ਸੀ। ਇਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਜਲਦ ਗਰਮੀ ਤੋਂ ਮਿਲੇਗੀ ਰਾਹਤ, 26 ਜੂਨ ਤੋਂ ਵੈਸਟਰਨ ਡਿਸਟਰਬੈਂਸ ਦਾ…
ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਗੋਪੀਕ੍ਰਿਸ਼ਨ, ਯਜ਼ਲੀ, ਕਾਰਲਾਪਾਲੇਮ ਮੰਡਲ, ਜ਼ਿਲ੍ਹਾ ਬਾਪਟਲਾ ਆਂਧਰਾ ਪ੍ਰਦੇਸ਼ ਦਾ ਵਸਨੀਕ ਸੀ ਅਤੇ ਉਸ ਨੇ ਅਮਰੀਕਾ ਵਿੱਚ ਆਪਣੀ ਐਮਐਸ ਦੀ ਪੜ੍ਹਾਈ ਪੂਰੀ ਕੀਤੀ ਸੀ। ਜੋ ਫੋਰਡੀਜ਼, ਦੱਖਣੀ ਅਰਕਾਨਸਾਸ ਵਿੱਚ ਰਹਿੰਦਾ ਸੀ। ਜਿੱਥੇ ਉਹ ਮੈਚ ਬੁਚਰ ਨਾਂ ਦੇ ਸਟੋਰ ਵਿੱਚ ਪਾਰਟ-ਟਾਈਮ ਕੰਮ ਕਰਦਾ ਸੀ।
ਪਰ ਬੀਤੇਂ ਦਿਨ ਇੱਕ ਹਮਲਾਵਰ ਨੇ ਸੁਪਰਮਾਰਕੀਟ ਵਿੱਚ ਦਾਖਲ ਹੋ ਕੇ ਗੋਲੀਬਾਰੀ ਕੀਤੀ। ਇਸ ਘਟਨਾ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ 10 ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਹਮਲਾਵਰ ਦੀ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਏ ਭਾਰਤੀ ਮੂਲ ਦੇ ਗੋਪੀ ਕ੍ਰਿਸ਼ਨ ਸਮੇਤ ਹੋਰਨਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਇਲਾਜ ਦੌਰਾਨ ਗੋਪੀਕ੍ਰਿਸ਼ਨ ਦੀ ਐਤਵਾਰ ਨੂੰ ਮੌਤ ਹੋ ਗਈ।