ਹੈਦਰਾਬਾਦ ‘ਚ ਪਟਾਕਿਆਂ ਦੀ ਦੁਕਾਨ ‘ਚ ਲੱਗੀ ਅੱਗ, 1 ਔਰਤ ਝੁਲਸੀ
ਹੈਦਰਾਬਾਦ ‘ਚ ਐਤਵਾਰ ਰਾਤ ਨੂੰ ਪਟਾਕਿਆਂ ਦੀ ਦੁਕਾਨ ‘ਚ ਅੱਗ ਲੱਗ ਗਈ। ਅੱਗ ‘ਚ ਇਕ ਔਰਤ ਝੁਲਸ ਗਈ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਪੁਲਸ ਨੇ ਦੱਸਿਆ ਕਿ ਹੈਦਰਾਬਾਦ ਦੇ ਐਬਿਡਸ ਦੇ ਹਨੂੰਮਾਨ ਟੇਕੜੀ ਇਲਾਕੇ ‘ਚ ਸਥਿਤ ਪਾਰਸ ਫਾਇਰ ਵਰਕਸ ਪਟਾਕਿਆਂ ਦੀ ਦੁਕਾਨ ‘ਚ ਅੱਗ ਲੱਗਣ ਤੋਂ ਬਾਅਦ 3 ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ। ਰਾਤ 10:30 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਸ ਵਿੱਚ 7-8 ਕਾਰਾਂ ਸੜ ਗਈਆਂ।