150 ਗੈਸ ਸਿਲੰਡਰਾਂ ਵਾਲੇ ਟਰੱਕ ਵਿੱਚ ਲੱਗੀ ਅੱਗ: 30 ਮਿੰਟ ਤੱਕ ਹੁੰਦੇ ਰਹੇ ਧ+ਮਾਕੇ

0
80

150 ਗੈਸ ਸਿਲੰਡਰਾਂ ਵਾਲੇ ਟਰੱਕ ਵਿੱਚ ਲੱਗੀ ਅੱਗ: 30 ਮਿੰਟ ਤੱਕ ਹੁੰਦੇ ਰਹੇ ਧਮਾਕੇ

ਗਾਜ਼ੀਆਬਾਦ, 1 ਫਰਵਰੀ 2025 – ਗਾਜ਼ੀਆਬਾਦ ਵਿੱਚ ਸ਼ਨੀਵਾਰ ਸਵੇਰੇ ਸਿਲੰਡਰਾਂ ਨਾਲ ਭਰੇ ਇੱਕ ਚੱਲਦੇ ਟਰੱਕ ਨੂੰ ਅੱਗ ਲੱਗ ਗਈ। ਇੱਕ ਪਲ ਵਿੱਚ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਹਾਈਵੇਅ ‘ਤੇ 30 ਮਿੰਟਾਂ ਤੱਕ 150 ਸਿਲੰਡਰ ਫਟਦੇ ਰਹੇ। ਹਾਦਸਾ ਇੰਨਾ ਭਿਆਨਕ ਸੀ ਕਿ ਸੜਕ ਕਿਨਾਰੇ ਬਣਿਆ ਗੋਦਾਮ ਢਹਿ ਗਿਆ। ਸਿਲੰਡਰ 100 ਮੀਟਰ ਦੂਰ ਜਾ-ਜਾ ਨੇੜਲੇ ਘਰਾਂ ਵਿੱਚ ਡਿੱਗ ਰਹੇ ਸਨ, ਜਿਸ ਕਾਰਨ 2-3 ਘਰਾਂ ਨੂੰ ਅੱਗ ਲੱਗ ਗਈ।

ਅੱਗ ਦੀਆਂ ਲਪਟਾਂ ਅਤੇ ਧਮਾਕੇ ਦੀ ਆਵਾਜ਼ 3 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਸਿਲੰਡਰ ਰੁਕ-ਰੁਕ ਕੇ ਫਟ ਰਹੇ ਸਨ। ਨੇੜਲੇ ਘਰਾਂ ਵਿੱਚ ਸੁੱਤੇ ਪਏ ਲੋਕਾਂ ਨੇ ਸੋਚਿਆ ਕਿ ਬੰਬ ਧਮਾਕਾ ਹੋ ਰਿਹਾ ਹੈ। ਉਹ ਡਰ ਕੇ ਆਪਣੇ ਘਰਾਂ ਤੋਂ ਭੱਜ ਗਏ। ਨੇੜੇ ਖੜ੍ਹੇ ਵਾਹਨ ਸੜ ਕੇ ਸੁਆਹ ਹੋ ਗਏ। ਖੁਸ਼ਕਿਸਮਤੀ ਨਾਲ, ਡਰਾਈਵਰ ਨੇ ਚੱਲਦੇ ਟਰੱਕ ਤੋਂ ਛਾਲ ਮਾਰ ਦਿੱਤੀ, ਇਸ ਤਰ੍ਹਾਂ ਉਸਦੀ ਜਾਨ ਬਚ ਗਈ।

ਇਹ ਵੀ ਪੜ੍ਹੋ : 12 ਲੱਖ ਤੱਕ ਦੀ ਆਮਦਨ ’ਤੇ ਕੋਈ ਟੈਕਸ ਨਹੀਂ – ਵਿੱਤ ਮੰਤਰੀ ਦਾ ਬਜਟ ‘ਚ ਐਲਾਨ

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਡੇਢ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਹ ਘਟਨਾ ਭੋਪੁਰਾ ਚੌਕ, ਦਿੱਲੀ-ਵਜ਼ੀਰਾਬਾਦ ਰੋਡ, ਟੀਲਾ ਮੋਡ ਇਲਾਕੇ ਵਿੱਚ ਵਾਪਰੀ। ਸੀਐਫਓ ਰਾਹੁਲ ਪਾਲ ਨੇ ਕਿਹਾ – ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

LEAVE A REPLY

Please enter your comment!
Please enter your name here