ਦੁਬਈ ‘ਚ 67 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਹਜ਼ਾਰਾਂ ਲੋਕ ਸਨ ਅੰਦਰ

0
6

ਦੁਬਈ ਦੇ ਮਰੀਨਾ ਇਲਾਕੇ ਵਿੱਚ ਸ਼ੁੱਕਰਵਾਰ ਰਾਤ ਲਗਭਗ 9:30 ਵਜੇ ਇੱਕ 67 ਮੰਜ਼ਿਲਾ ਉੱਚੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਗਲਫ ਨਿਊਜ਼ ਦੇ ਅਨੁਸਾਰ, ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਹੇਠਾਂ ਤੋਂ ਇਮਾਰਤ ਦੇ ਉੱਪਰ ਤੱਕ ਫੈਲ ਗਈਆਂ। ਚਾਰੇ ਪਾਸੇ ਧੂੰਆਂ ਸੀ।

ਕੇਦਾਰਨਾਥ ਨੇੜੇ ਹੈਲੀਕਾਪਟਰ ਹੋਇਆ ਕ੍ਰੈਸ਼, 7 ਮੌਤਾਂ
ਦੁਬਈ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਰਾਤ ਭਰ ਚੱਲੇ ਇੱਕ ਆਪ੍ਰੇਸ਼ਨ ਵਿੱਚ, ਟੀਮਾਂ ਨੇ ਇਮਾਰਤ ਵਿੱਚ ਰਹਿ ਰਹੇ 3,800 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਅਤੇ ਛੇ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

ਦੱਸ ਦਈਏ ਕਿ 67 ਮੰਜ਼ਿਲਾ ਇਮਾਰਤ ਦਾ ਨਾਮ ਮਰੀਨਾ ਪਿਨੈਕਲ ਹੈ। ਹਾਦਸੇ ਵਿੱਚ ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਐਮਰਜੈਂਸੀ ਸੇਵਾਵਾਂ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੀ ਹਰ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਮਾਰਤ ਨੂੰ ਠੰਢਾ ਕਰਨ ਦਾ ਕੰਮ ਸ਼ਨੀਵਾਰ ਨੂੰ ਕੀਤਾ ਗਿਆ ਸੀ।

LEAVE A REPLY

Please enter your comment!
Please enter your name here