ਬਾਬਾ ਸਿੱਦੀਕੀ ਕਤਲ ਕਾਂਡ ਦਾ ਪੰਜਵਾਂ ਮੁਲਜ਼ਮ ਗ੍ਰਿਫਤਾਰ
ਮੁੰਬਈ ਪੁਲਿਸ ਦੇ ਕ੍ਰਾਈਮ ਬ੍ਰਾਂਚ ਸੈੱਲ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਵਿੱਚ ਪੰਜਵੇਂ ਦੋਸ਼ੀ ਨੂੰ ਪਨਵੇਲ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਚੌਥਾ ਦੋਸ਼ੀ ਹਰੀਸ਼ ਬਲਕਾਰਮ 15 ਅਕਤੂਬਰ ਨੂੰ ਬਹਿਰਾਇਚ ਤੋਂ ਫੜਿਆ ਗਿਆ ਸੀ।
ਇਹ ਵੀ ਪੜ੍ਹੋ- ਪਹੁੰਚੇ ਮੋਹਾਲੀ ਮੀਤ ਪ੍ਰਧਾਨ ਜਗਦੀਪ ਧਨਖੜ, ਆਈ.ਐੱਸ.ਬੀ. ਵਿਖੇ ਲੀਡਰਸ਼ਿਪ ਸਮਿਟ ਦੀ ਕੀਤੀ ਸ਼ੁਰੂਆਤ
ਬਾਬਾ ਸਿੱਦੀਕੀ ਦੀ 12 ਅਕਤੂਬਰ ਦੀ ਰਾਤ ਕਰੀਬ 9.15 ਵਜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਬਾਂਦਰਾ ਵਿੱਚ ਆਪਣੇ ਬੇਟੇ ਜੀਸ਼ਾਨ ਦੇ ਦਫ਼ਤਰ ਵਿੱਚ ਸੀ। ਜਿਵੇਂ ਹੀ ਉਹ ਬਾਹਰ ਆਇਆ ਤਾਂ ਉਸ ‘ਤੇ 6 ਗੋਲੀਆਂ ਚਲਾਈਆਂ ਗਈਆਂ। ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।