ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ , ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
ਵਿਦੇਸ਼ ਜਾਣ ਦਾ ਨੌਜਵਾਨਾਂ ਵਿੱਚ ਇੰਨਾ ਕੁ ਕਰੇਜ਼ ਹੈ ਕਿ ਅੱਜ ਪੰਜਾਬ ਤੋਂ ਕਿੰਨੇ ਹੀ ਨੌਜਵਾਨ ਵਿਦੇਸ਼ ਜਾ ਕੇ ਵੱਸ ਚੁੱਕੇ ਹਨ ਤਾਂ ਜੋ ਆਪਣੇ ਭਵਿੱਖ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕੇ | ਪਰ ਇਸ ਦੇ ਨਾਲ ਹੀ ਆਏ ਦਿਨ ਵਿਦੇਸ਼ ਤੋਂ ਮੰਦਭਾਗੀ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਜਿਹੀ ਹੀ ਇਕ ਹੋਰ ਖ਼ਬਰ ਅਮਰੀਕਾ ਤੋਂ ਆਈ ਹੈ ਜਿੱਥੇ ਕਿ ਪਿੰਡ ਤਲਵੰਡੀ ਡੱਡੀਆਂ (ਪੱਤੀ ਮੀਰਾਂਪੁਰ ) ਨਾਲ ਸਬੰਧਿਤ ਵਿਅਕਤੀ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਕੁਲਵਿੰਦਰ ਸਿੰਘ ਕਿੰਦਰ ਪੁੱਤਰ ਸਰਪੰਚ ਗੁਰਬਖਸ਼ ਸਿੰਘ ਦੇ ਰੂਪ ਵਿਚ ਹੋਈ ਹੈ। ਉਹ ਲੰਬੇ ਸਮੇਂ ਤੋਂ ਅਮਰੀਕਾ ਦੇ ਨਿਊਯਾਰਕ ਵਿਚ ਰਹਿ ਰਿਹਾ ਸੀ।
12 ਜੁਲਾਈ ਨੂੰ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਹਾਦਸਾ 12 ਜੁਲਾਈ ਨੂੰ ਉਸ ਸਮੇਂ ਵਾਪਰਿਆ ਜਦੋਂ ਉਹ ਅਮਰੀਕਾ ਦੇ ਸਮੇਂ ਅਨੁਸਾਰ ਸਵੇਰੇ 11:30 ਵਜੇ ਆਪਣੇ ਸਟੋਰ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਵਿੱਚ ਪਿੱਛੋਂ ਆ ਰਹੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਕਾਰ ਅੱਗੇ ਜਾ ਰਹੇ ਟਰੱਕ ਵਿੱਚ ਟਕਰਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕੁਲਵਿੰਦਰ ਦੀ ਮੌਕੇ ’ਤੇ ਹੀ ਮੌਤ ਗਈ।
ਇਹ ਵੀ ਪੜ੍ਹੋ : ਭਾਰਤ ਬਣਿਆ ਚੈਂਪੀਅਨ, ਪਾਕਿਸਤਾਨ ਨੂੰ WCL ਦੇ ਫਾਈਨਲ ‘ਚ 5 ਵਿਕਟਾਂ ਨਾਲ ਹਰਾਇਆ
ਦੋ ਬੱਚਿਆਂ ਦਾ ਪਿਤਾ ਸੀ ਕੁਲਵਿੰਦਰ
ਧਿਆਨਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮ੍ਰਿਤਕ ਨੌਜਵਾਨ ਦੇ ਮਾਪੇ ਪਿਤਾ ਗੁਰਬਖਸ਼ ਸਿੰਘ ਤੇ ਮਾਤਾ ਚਰਨ ਕੌਰ ਅਮਰੀਕਾ ਪਰਿਵਾਰ ਨੂੰ ਮਿਲਣ ਵਾਸਤੇ ਗਏ ਹੋਏ ਸਨ। ਬਦਕਿਸਮਤੀ ਨਾਲ ਇਸ ਭਿਆਨਕ ਸੜਕ ਹਾਦਸੇ ਨੇ ਉਨ੍ਹਾਂ ਦੀ ਦੁਨੀਆ ਉਜਾੜ ਦਿੱਤੀ ਹੈ। ਕੁਲਵਿੰਦਰ ਦੋ ਬੱਚਿਆਂ ਦਾ ਪਿਤਾ ਸੀ। ਉਸ ਦੀ ਬੇਵਕਤੀ ਹੋਈ ਮੌਤ ਕਾਰਨ ਦੋਵੇਂ ਬੱਚਿਆਂ ਦੇ ਸਿਰੋਂ ਪਿਓ ਦਾ ਸਾਇਆ ਉੱਠ ਗਿਆ ਹੈ।