ਨਹਿਰ ‘ਚ ਡੁੱਬੇ ਪਿਓ-ਪੁੱਤ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ || Latest News

0
107

ਨਹਿਰ ‘ਚ ਡੁੱਬੇ ਪਿਓ-ਪੁੱਤ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ

ਲਹਿਰਾਗਾਗਾ ਵਿੱਚੋਂ ਲੰਘਦੀ ਘੱਗਰ ਬ੍ਰਾਂਚ ਨਹਿਰ ਵਿੱਚ ਪਿਓ-ਪੁੱਤਰ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਕੱਲ੍ਹ ਪਿਓ-ਪੁੱਤਰ ਡੁੱਬ ਗਏ ਸਨ। ਸੂਚਨਾ ਮਿਲਦਿਆਂ ਹੀ ਪੁਲਿਸ ਤੇ ਗੋਤਾਖੋਰ ਮੌਕੇ ਤੇ ਪਹੁੰਚੇ ਉਨ੍ਹਾਂ ਵੱਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋਵਾਂ ਦੀ ਪਛਾਣ ਮੋਹਨ ਸਿੰਘ ਪੁੱਤਰ ਤਰਲੋਕ ਸਿੰਘ ਵਾਰਡ ਨੰਬਰ 09 ਉਮਰ 35 ਸਾਲ ਅਤੇ ਉਸ ਦਾ ਪੁੱਤਰ ਪ੍ਰਿੰਸ ਉਮਰ ਨੌ ਸਾਲ ਦੱਸੀ ਜਾ ਰਹੀ ਹੈ।

ਦਰਬਾਰਾ ਸਿੰਘ ਹੈਪੀ ਨੇ ਦੱਸਿਆ ਹੈ ਕਿ ਮੋਹਨ ਸਿੰਘ ਅਤੇ ਉਸਦਾ ਪੁੱਤਰ ਪ੍ਰਿੰਸ ਬੀਤੀ ਸ਼ਾਮ ਨਹਿਰ ਵਿੱਚ ਡੁੱਬ ਗਏ ਹਨ। ਮੋਹਨ ਸਿੰਘ ਦੇ ਤਿੰਨ ਬੇਟੀਆਂ ਤੇ ਇੱਕ ਬੇਟਾ ਸੀ। ਮੋਹਨ ਸਿੰਘ ਉੱਪਰ ਪੰਜ ਸੱਤ ਲੱਖ ਰੁਪਏ ਦਾ ਕਰਜ਼ਾ ਵੀ ਸੀ ਜਿਸ ਦੇ ਚਲਦਿਆਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੋਹਨ ਸਿੰਘ ਨੇ ਆਤਮ ਹੱਤਿਆ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਹੀ ਲਗਾਤਾਰ ਗੋਤਾਖੋਰਾਂ ਦੀ ਮਦਦ ਨਾਲ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : CRPF ਹੈੱਡ ਕਾਂਸਟੇਬਲ ਹੋਇਆ ਸ਼ਹੀਦ, ਦਿਲ ਦਾ ਦੌਰਾ ਪੈਣ ਕਾਰਨ ਗਈ…

ਲਹਿਰਾ ਸਿਟੀ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਬੀਤੀ ਸ਼ਾਮ ਦਾ ਤਲਾਹ ਮਿਲੀ ਸੀ ਕਿ ਪਿਓ ਪੁੱਤ ਨਹਿਰ ਵਿੱਚ ਡੁੱਬ ਗਏ ਹਨ ਉਦੋਂ ਤੋਂ ਹੀ ਅਸੀਂ ਇਹਨਾਂ ਦੋਨਾਂ ਦੀ ਭਾਲ ਵਿੱਚ ਲੱਗੇ ਹੋਏ ਹਾਂ ਪਰ ਹਜੇ ਤੱਕ ਉਹ ਨਹੀਂ ਮਿਲੇ। ਸਾਡੇ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਅਤੇ ਵੱਖ ਵੱਖ ਨਹਿਰ ਦੇ ਝਾਲਾਂ ਉੱਤੇ ਭਾਲ ਕੀਤੀ ਜਾ ਰਹੀ ਹੈ।

ਜਸਵਿੰਦਰ ਸਿੰਘ ਗੋਤਾਖੋਰ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਣਕਾਰੀ ਮਿਲੀ ਸੀ ਕਿ ਦੋ ਵਿਅਕਤੀ ਨਹਿਰ ਵਿੱਚ ਡੁੱਬ ਗਏ ਹਨ, ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਜਲਦੀ ਹੀ ਦੋਨਾਂ ਦੀ ਭਾਲ ਕਰ ਲਈ ਜਾਵੇਗੀ।

LEAVE A REPLY

Please enter your comment!
Please enter your name here