Fast Food ਸਰੀਰ ਲਈ ਬਣ ਰਿਹਾ ਖ਼ਤਰਨਾਕ, ਇਸ ਕੰਪਨੀ ਦਾ ਬਰਗਰ ਖਾਣ ਨਾਲ 90 ਲੋਕ ਹੋਏ ਬਿਮਾਰ
Fast Food ਖਾਣਾ ਅੱਜ-ਕੱਲ੍ਹ ਕਿਸਨੂੰ ਪਸੰਦ ਨਹੀ ਹੈ ਪਰ ਇਹ ਸਰੀਰ ਲਈ ਕਿੰਨਾ ਕੁ ਖ਼ਤਰਨਾਕ ਹੋ ਸਕਦਾ ਹੈ ਇਹ ਅਸੀ ਅੰਦਾਜ਼ਾ ਵੀ ਨਹੀ ਲਗਾ ਸਕਦੇ । ਆਏ ਦਿਨ ਇਸ ਖਾਣੇ ਨੂੰ ਖਾਣ ਨਾਲ ਕਈ ਲੋਕਾਂ ਦੇ ਬਿਮਾਰ ਹੋਣ ਦੀਆ ਖ਼ਬਰਾ ਮਿਲਦੀਆ ਹੀ ਰਹਿੰਦੀਆ ਹਨ । ਅਜਿਹੀ ਹੀ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਮੈਕਡੋਨਲਡਜ਼ ਕੁਆਰਟਰ ਪਾਉਂਡਰ ਹੈਮਬਰਗਰ ਖਾਣ ਤੋਂ ਬਾਅਦ ਫੈਲੇ ਈ. ਕੋਲੀ ਦੀ ਲਾਗ ਤੋਂ ਬਾਅਦ ਅਮਰੀਕਾ ਵਿੱਚ 90 ਤੋਂ ਵੱਧ ਲੋਕ ਬਿਮਾਰ ਹੋ ਗਏ। ਅਮਰੀਕਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਯੂਐਸ ਦੇ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਮੈਕਡੋਨਲਡ ਦੁਆਰਾ ਵਰਤੇ ਗਏ ਕੱਟੇ ਹੋਏ ਪਿਆਜ਼ ਤੋਂ ਇੱਕ ਈ.ਕੋਲੀ ਦਾ ਪ੍ਰਕੋਪ ਪੈਦਾ ਹੋਇਆ ਹੈ। ਇਸ ਕਾਰਨ 90 ਤੋਂ ਵੱਧ ਲੋਕ ਬਿਮਾਰ ਹੋ ਗਏ ਹਨ।
ਪਿਆਜ਼ ਨੂੰ ਮੰਨਿਆ ਜਾ ਰਿਹਾ ਮੁੱਖ ਕਾਰਨ
ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰਾਂ ਨੇ ਕਿਹਾ ਕਿ ਮੈਕਡੋਨਲਡ ਦੇ ਕੁਆਰਟਰ ਪਾਉਂਡਰਸ ਅਤੇ ਹੋਰ ਮੀਨੂ ਆਈਟਮਾਂ ਵਿੱਚ ਤਾਜ਼ੇ ਕੱਟੇ ਹੋਏ ਪਿਆਜ਼ ਇਸ ਪ੍ਰਕੋਪ ਦੇ ਸੰਭਾਵਿਤ ਸਰੋਤ ਹਨ।
27 ਨੂੰ ਹਸਪਤਾਲ ਕਰਵਾਇਆ ਗਿਆ ਦਾਖਲ
ਸੀਡੀਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ, ਬੁੱਧਵਾਰ ਤੱਕ, 13 ਅਮਰੀਕੀ ਰਾਜਾਂ ਵਿੱਚ ਈ. ਕੋਲੀ ਦੇ ਕੁੱਲ 90 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 15 ਨਵੇਂ ਕੇਸ ਸ਼ਾਮਲ ਹਨ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਮਾਮਲਿਆਂ ਵਿੱਚੋਂ 27 ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਇੱਕ ਦੀ ਮੌਤ ਹੋ ਗਈ।