ਕੰਗਣਾ ਦੇ ਥੱ.ਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ‘ਚ ਨਿੱਤਰੇ ਕਿਸਾਨ

0
50

ਕੰਗਣਾ ਦੇ ਥੱ.ਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ‘ਚ ਨਿੱਤਰੇ ਕਿਸਾਨ

ਚੰਡੀਗੜ੍ਹ ਏਅਰਪੋਰਟ ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀ ਆਈ ਐਸ ਐਫ਼ ਦੀ ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਦਾ ਪੇਕਾ ਪਰਿਵਾਰ ਪਿਛਲੇ 15 ਸਾਲ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜਿਆ ਹੋਇਆ ਹੈ, ਹਾਲਾਂਕਿ ਕਿਸੇ ਨੂੰ ਵੀ ਥੱਪੜ ਮਾਰੇ ਜਾਣ ਨੂੰ ਪੂਰੀ ਤਰ੍ਹਾਂ ਵਾਜ਼ਿਬ ਨਹੀਂ ਮੰਨਿਆ ਜਾ ਸਕਦਾ ਪਰ ਇਸਦੇ ਬਾਵਜੂਦ ਇਸ ਘਟਨਾ ਦੀ ਪਿਠਭੂਮੀ ਵੀ ਬਹੁਤ ਕੁਝ ਸਾਫ ਕਰਦੀ ਹੈ,

ਇਹ ਵੀ ਪੜ੍ਹੋ: ਚੱਲਦੀ THAR ਨੂੰ ਅਚਾਨਕ ਲੱਗੀ ਭਿਆਨਕ ਅੱਗ

ਇਹ ਬਿਆਨ ਕਿਸਾਨ ਮਜ਼ਦੂਰ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੁਆਰਾ ਦਿੱਤਾ ਗਿਆ। ਓਹਨਾ ਕਿਹਾ ਕਿ ਜਾਣਕਾਰੀ ਅਨੁਸਾਰ ਸੁਰੱਖਿਆ ਦੇ ਨਿਜ਼ਮਾਂ ਨੂੰ ਲੈ ਕੇ ਹੋਈ ਬਹਿਸਬਾਜ਼ੀ ਤੋਂ ਬਾਅਦ ਕੁਲਵਿੰਦਰ ਕੋਰ ਜ਼ੋ ਕਿ 15 ਸਾਲ ਤੋਂ ਇੱਕ ਜਿੰਮੇਵਾਰ ਸਿਪਾਹੀ ਵਜੋਂ ਨੌਕਰੀ ਕਰ ਰਹੀ ਹੈ ਅਤੇ ਕੰਗਨਾ ਰਣੌਤ ਦਰਮਿਆਨ ਮਾਹੌਲ ਤਲਖ਼ ਹੋਣ ਤੋਂ ਬਾਅਦ ਇਹ ਘਟਨਾ ਵਾਪਰੀ, ਇਸ ਘਟਨਾ ਪਿੱਛੇ ਕੰਗਨਾ ਰਣੌਤ ਦੁਆਰਾ ਪੰਜਾਬ ਦੇ ਕਿਸਾਨਾਂ ਮਜਦੂਰਾਂ ਖ਼ਿਲਾਫ਼ ਕੀਤੀ ਜ਼ਹਿਰ ਭਰੀ ਬਿਆਨਬਾਜ਼ੀ ਇੱਕ ਵੱਡਾ ਕਾਰਨ ਹੈ।

ਓਹਨਾ ਕਿਹਾ ਕਿ ਅਭਿਨੇਤਰੀ ਤੋਂ ਰਾਜਨੇਤਾ ਬਣੇ ਬੀਬੀ ਜੀ ਨੇ ਹਮੇਸ਼ਾ ਭਾਜਪਾ ਦੇ ਵੱਡੇ ਆਗੂਆਂ ਨੂੰ ਖੁਸ਼ ਕਰਨ ਲਈ ਸੰਘਰਸ਼ ਕਰਦੇ ਆਮ ਲੋਕਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਭੜਕਾਓਣ ਵਾਲੀਆਂ ਗੱਲਾਂ ਕੀਤੀਆਂ ਹਨ। ਓਹਨਾ ਕਿਹਾ ਕਿ ਕੁਲਵਿੰਦਰ ਕੌਰ ਦਾ ਪਰਿਵਾਰ ਪਿਛਲੇ ਤੇ ਇਸ ਵਾਰ ਦੇ ਅੰਦੋਲਨ ਵਿਚ ਯੋਗਦਾਨ ਪਾ ਰਹੇ ਹਨ ਜਿਸ ਕਾਰਨ ਸੰਘਰਸ਼ੀ ਔਰਤਾਂ ਬਾਰੇ ਮੈਂਬਰ ਪਾਰਲੀਮੈਂਟ ਵੱਲੋਂ ਪਿਛਲੇ ਸਮੇਂ ਕੀਤੀ ਬਿਆਨਬਾਜ਼ੀ ਤੋਂ ਕੁਲਵਿੰਦਰ ਕੌਰ ਦੁਖੀ ਸੀ।

ਉਹਨਾਂ ਕਿਹਾ ਕਿ ਜਥੇਬੰਦੀ ਪੂਰੀ ਤਰ੍ਹਾਂ ਓਹਨਾ ਦੇ ਪਰਿਵਾਰ ਨਾਲ ਖੜੀ ਹੈ। ਓਹਨਾ ਮੰਗ ਕੀਤੀ ਕਿ ਕੰਗਨਾ ਰਣੌਤ ਵੱਲੋਂ ਸਭ ਪੰਜਾਬੀਆਂ ਨੂੰ ਅੱਤਵਾਦੀ ਕਹੇ ਜਾਣ ਤੇ ਓਸ ਖਿਲਾਫ ਪਰਚਾ ਦਰਜ਼ ਕੀਤਾ ਜਾਵੇ। ਓਹਨਾ ਕਿਹਾ ਕਿ ਪੰਜਾਬ ਦੇ ਹੰਸ ਰਾਜ ਅਤੇ ਰਵਨੀਤ ਬਿੱਟੂ ਵਰਗੇ ਭਾਜਪਾਈ ਆਗੂ ਜਿਸ ਤਰ੍ਹਾਂ ਕਿਸਾਨ ਮਜਦੂਰ ਖਿਲਾਫ ਜ਼ਹਿਰ ਘੋਲ ਰਹੇ ਹਨ ਇਹ ਵੀ ਚਿੰਤਾਜ਼ਨਕ ਤੇ ਲੋਕਾਂ ਨੂੰ ਭੜਕਾਓਣ ਵਾਲਾ ਕੰਮ ਹੈ ਅਤੇ ਭਾਜਪਾਈ ਸਿਰਮੌਰ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਲੀਡਰਾਂ ਨੂੰ ਵਰਜ਼ੇ। ਓਹਨਾ ਕਿਹਾ ਕਿ ਜਲਦ ਤੋਂ ਜਲਦ ਕੁਲਵਿੰਦਰ ਕੌਰ ਨੂੰ ਰਿਹਾਅ ਕੀਤਾ ਜਾਵੇ ਅਤੇ ਨੌਕਰੀ ਤੇ ਬਹਾਲ ਕੀਤਾ ਜਾਵੇਗੀ, ਨਹੀਂ ਤਾਂ ਜਲਦ ਹੀ ਜਥੇਬੰਦੀ ਮੀਟਿੰਗ ਕਰਕੇ ਕੋਈ ਕਰੜਾ ਫੈਸਲਾ ਲਵੇਗੀ।

LEAVE A REPLY

Please enter your comment!
Please enter your name here