ਕਿਸਾਨਾਂ ਨੇ ਫੇਰ ਕਰਤਾ ਰੇਲਾਂ ਰੋਕਣ ਦਾ ਵੱਡਾ ਐਲਾਨ
ਅੱਜ ਕਿਸਾਨ ਅੰਦੋਲਨ 2 ਦੇ ਸ਼ੰਬੂ ਮੋਰਚਾ ਵਿਖੇ ਕੇਐਮਐਮ ਦੀ ਹੰਗਾਮੀ ਮੀਟਿੰਗ ਸ਼ੰਭੂ ਬਾਰਡਰ ਤੇ ਆਗੂ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਹੇਠ ਹੋਈ। ਉਪਰੋਕਤ ਮੀਟਿੰਗ ਨੂੰ ਮੋਰਚਾ ਕਾਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਸੰਬੋਧਿਤ ਹੁੰਦਿਆਂ ਲਖੀਮਪੁਰ ਖੀਰੀ ਦਾ ਕਤਲ ਕਾਂਡ ਜਿਸ ਦੇ ਵਿੱਚ ਬੀਜੇਪੀ ਦੇ ਉੱਘੇ ਆਗੂ ਸ਼ਾਮਿਲ ਸਨ ਨੂੰ ਸਜ਼ਾ ਦੇਣ ਦੀ ਬਜਾਏ ਸ਼ਰੇਆਮ ਵਜਾਰਤਾਂ ਦੇਣ ਦੇ ਵਿਰੋਧ ਅਤੇ ਐਮ ਐਸ ਪੀ ਸਮੇਤ ਬਾਕੀ 12 ਹੱਕੀ ਮੰਗਾਂ ਨੂੰ ਲੈ ਕੇ 3 ਅਕਤੂਬਰ ਨੂੰ 03 ਘੰਟੇ ਦੇ ਦੇਸ਼ ਵਿਆਪੀ ਰੇਲ ਰੋਕੋ ਦਾ ਐਲਾਨ ਕੀਤਾ ਗਿਆ।
35 ਸਥਾਨਾਂ ਤੇ ਰੇਲ ਦਾ ਚੱਕਾ ਜਾਮ ਕਰਨ ਦਾ ਐਲਾਨ
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਸਰਵਨ ਸਿੰਘ ਪੰਧੇਰ ਨੇ ਪੰਜਾਬ ਦੇ 15 ਜਿਲਿਆਂ ਵਿੱਚ ਲਗਭਗ 35 ਸਥਾਨਾਂ ਤੇ ਰੇਲ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ।
ਪੰਜਾਬ ‘ਚ ਸਰਪੰਚ ਦੇ ਅਹੁਦੇ ਲਈ ਲੱਗੀ 2 ਕਰੋੜ ਰੁਪਏ ਦੀ ਬੋਲੀ || Punjab News
ਜਿਸ ਦੇ ਵਿੱਚ ਗੁਰਦਾਸਪੁਰ ਦੇ ਕਸਬਾ ਬਟਾਲਾ ਤਰਨ ਤਾਰਨ ਵਿੱਚ ਤਰਨ ਤਰਨ ਸ਼ਹਿਰ ਅਤੇ ਪੱਟੀ ਜਿਲਾ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਅਤੇ ਹੁਸ਼ਿਆਰਪੁਰ ਖਾਸ ਜਿਲਾ ਲੁਧਿਆਣਾ ਦੇ ਵਿੱਚ ਕਿਲਾ ਰਾਏਪੁਰ ਤੇ ਸਾਹਨੇਵਾਲ ਜਿਲਾ ਜਲੰਧਰ ਦੇ ਵਿੱਚ ਫਿਲੋਰ ਅਤੇ ਲੋਹੀਆਂ ਫਿਰੋਜਪੁਰ ਦੇ ਵਿੱਚ ਤਲਵੰਡੀ ਭਾਈ ਮੱਲਾਂਵਾਲਾ, ਮੱਖੂ ,ਗੁਰੂ ਹਰਸਹਾਇ ਮੋਗਾ ਦੇ ਵਿੱਚ ਮੋਗਾ ਸਟੇਸ਼ਨ ਜ਼ਿਲਾ ਪਟਿਆਲਾ ਦੇ ਵਿੱਚ ਪਟਿਆਲਾ ਸਟੇਸ਼ਨ ਮੁਕਤਸਰ ਦੇ ਵਿੱਚ ਮਲੋਟ ਜ਼ਿਲਾ ਕਪੂਰਥਲਾ ਦੇ ਵਿੱਚ ਹਮੀਰਾ ਅਤੇ ਸੁਲਤਾਨਪੁਰ ਜਿਲਾ ਸੰਗਰੂਰ ਦੇ ਵਿੱਚ ਸੁਨਾਮ ਮਲੇਰ ਕੋਟਲਾ ਦੇ ਵਿੱਚ ਅਹਿਮਦਗੜ੍ਹ ਫਰੀਦਕੋਟ ਦੇ ਵਿੱਚ ਸਿਟੀ ਫਰੀਦਕੋਟ ਬਠਿੰਡਾ ਦੇ ਵਿੱਚ ਰਾਮਪੁਰਾ ਫੂਲ ਪਠਾਨਕੋਟ ਦੇ ਵਿੱਚ ਪਰਮਾਨੰਦ ਉਪਰੋਕਤ ਤੋਂ ਇਲਾਵਾ ਹਰਿਆਣਾ ਦੇ ਵਿੱਚ ਤਿੰਨ ਸਥਾਨਾ ਤੇ ਰਾਜਸਥਾਨ ਦੇ ਵਿੱਚ 02 ਸਥਾਨਾਂ ਦੇ ਤਾਮਿਲਨਾਡੂ ਦੇ ਵਿੱਚ ਦੋ ਸਥਾਨਾਂ ਤੇ ਮੱਧ ਪ੍ਰਦੇਸ਼ ਦੇ ਵਿੱਚ ਦੋ ਸਥਾਨਾਂ ਤੇ ਅਤੇ ਯੂਪੀ ਦੇ ਵਿੱਚ ਤਿੰਨ ਸਥਾਨਾਂ ਦੇ ਉੱਤੇ ਰੇਲ ਦਾ ਚੱਕਾ ਜਾਮ ਕਰਨ ਦਾ ਐਲਾਨ ਸ਼ੰਭੂ ਮੋਰਚੇ ਤੋਂ ਕੀਤਾ ਗਿਆ।
ਮੈਂ ਤਾਂ ਨਾ ਉਹਨਾਂ ਪੰਜਾਬ ਦੇ ਲੋਕਾਂ ਨੂੰ ਤਿੰਨ ਅਕਤੂਬਰ ਨੂੰ ਵੱਡੇ ਪੱਧਰ ਤੇ ਨੌਜਵਾਨ, ਬਜ਼ੁਰਗ ਮਾਤਾਵਾਂ ਭੈਣਾਂ ਭੈਣਾਂ ਨੂੰ ਉਪਰੋਕਤ ਰੇਲ ਰੋਕੋ ਅੰਦੋਲਨ ਦੇ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦਿਲਬਾਗ ਸਿੰਘ ਗਿੱਲ ਸੁਰਜੀਤ ਸਿੰਘ ਫੂਲ, ਗੁਰਅਮਨੀਤ ਸਿੰਘ ਮਾਂਗਟ, ਬਲਵੰਤ ਸਿੰਘ ਬਹਿਰਾਮ ਕੇ ਜੰਗ ਸਿੰਘ ਭਟੇੜੀ ਮਨਜੀਤ ਸਿੰਘ ਨਿਹਾਲ ਅਮਰਜੀਤ ਸਿੰਘ ਮੋਹੜੀ ਮੁੱਖ ਆਗੂ ਹਾਜ਼ਰ ਸਨ