ਕਿਸਾਨ ਅੰਦੋਲਨ ਤੋਂ ਵਾਪਸੀ ਸਮੇਂ ਕਿਸਾਨ ਦੀ ਸੜਕ ਦੁਰਘਟਨਾ ‘ਚ ਹੋਈ ਮੌ.ਤ || Punjab News

0
55

ਕਿਸਾਨ ਅੰਦੋਲਨ ਤੋਂ ਵਾਪਸੀ ਸਮੇਂ ਕਿਸਾਨ ਦੀ ਸੜਕ ਦੁਰਘਟਨਾ ‘ਚ ਹੋਈ ਮੌ.ਤ

ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਾਰੀ ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ, ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਆਦੋਵਾਲੀ ਤਹਿਸੀਲ ਬਟਾਲਾ, ਜਿਲ੍ਹਾ ਗੁਰਦਾਸਪੁਰ, ਦੀ ਸ਼ੰਭੂ ਬਾਰਡਰ ਮੋਰਚੇ ਵਿੱਚ ਹਾਜ਼ਰੀ ਭਰ ਕੇ ਮੋਟਸਾਈਕਲ ਤੇ ਵਾਪਿਸ ਜਾਂਦੇ ਸਮੇਂ, ਮੰਡੀ ਗੋਬਿੰਦਗੜ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਸ਼ਹੀਦ ਕਿਸਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਸਬੰਧਿਤ ਸੀ ।

ਇਸ ਗੱਲ ਦੀ ਜਾਣਕਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹੀਦ ਕਿਸਾਨ ਦੇ ਨਾਲ ਬਲਜੀਤ ਸਿੰਘ ਪੁੱਤਰ ਨਿਧਾਨ ਸਿੰਘ ਵਾਸੀ ਪਿੰਡ ਰੰਘੜ ਨੰਗਲ ਵੀ ਜਾ ਰਿਹਾ ਸੀ ਜੋ ਕਿ ਹਾਦਸੇ ਵਿੱਚ ਗੰਭੀਰ ਜਖ਼ਮੀ ਹੋ ਗਿਆ। ਓਹਨਾ ਦੱਸਿਆ ਕਿ ਫੱਟੜ ਕਿਸਾਨ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ।

ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦੇ ਇਨ੍ਹਾਂ ਅਧਿਕਾਰੀਆਂ ਦੀ ਵਧੀ ਜਿੰਮੇਵਾਰੀ, ਸੰਭਾਲਣਗੇ ਵਾਧੂ ਚਾਰਜ

ਓਹਨਾ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਕਿਸਾਨ ਦੇ ਪਰਿਵਾਰ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ, ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ 5 ਲੱਖ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਫੱਟੜ ਕਿਸਾਨ ਨੂੰ 1 ਲੱਖ ਮੁਆਵਜਾ ਤੇ ਇਲਾਜ਼ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇ । ਓਹਨਾ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਜਥੇਬੰਦੀ ਅਤੇ ਦੋਨੋ ਫੋਰਮ ਪਰਿਵਾਰਾਂ ਨਾਲ ਖੜੇ ਹਨ ਅਤੇ ਸੰਵੇਦਨਾ ਦਾ ਪ੍ਰਗਟਾਵਾ ਕਰਦੇ ਹਨ ।

ਓਹਨਾ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਮਜਦੂਰਾਂ ਦੀਆਂ ਕੁਰਬਾਨੀਆਂ ਲੈ ਰਹੀ ਹੈ ਜਿਨ੍ਹਾਂ ਦਾ ਕਿ ਮੁੱਲ ਉਸਨੂੰ ਚੁਕਾਉਣਾ ਪਵੇਗਾ । ਓਹਨਾ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਅਜ਼ਾਈਂ ਨਹੀਂ ਜਾਣਗੀਆਂ ਅਤੇ ਇਹ ਕੁਰਬਾਨੀਆਂ ਆਓਂਦੇ ਸਮੇ ਵਿੱਚ ਕਿਸਾਨਾਂ ਮਜਦੂਰਾਂ ਦੀਆਂ ਮੁਸ਼ਕਿਲਾਂ ਮਸਲਿਆਂ ਦੇ ਹੱਲ ਵੱਲ ਜਾਣ ਵਾਲੇ ਰਾਹ ਲਈ ਰਾਹ-ਦਿਸੇਰੇ ਦਾ ਕੰਮ ਕਰਨਗੀਆਂ ।

LEAVE A REPLY

Please enter your comment!
Please enter your name here