ਕਰੰਟ ਲੱਗਣ ਨਾਲ ਕਿਸਾਨ ਦੀ ਹੋਈ ਮੌ.ਤ || Latest News

0
97

ਕਰੰਟ ਲੱਗਣ ਨਾਲ ਕਿਸਾਨ ਦੀ ਹੋਈ ਮੌ.ਤ

ਫਾਜ਼ਿਲਕਾ ਦੇ ਪਿੰਡ ਟਾਹਲੀਵਾਲਾ ‘ਚ ਆਪਣੇ ਖੇਤ ‘ਚ ਸਬਜ਼ੀ ਦੀ ਫਸਲ ਨੂੰ ਪਾਣੀ ਲਗਾਉਣ ਗਏ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ ਹੈ। ਉਧਰ, ਪਰਿਵਾਰਕ ਮੈਂਬਰ ਸਰਕਾਰ ਅਤੇ ਪ੍ਰਸ਼ਾਸਨ ਤੋਂ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ ਕੰਗਨਾ ਥੱ.ਪੜ ਘਟਨਾ: ਕੁਲਵਿੰਦਰ ਦੀ ਮਾਂ ਨੇ ਕੰਗਨਾ ਬਾਰੇ…

ਮ੍ਰਿਤਕ ਕਿਸਾਨ ਗੁਰਮੁੱਖ ਸਿੰਘ ਦੀ ਲਾਸ਼ ਲੈ ਕੇ ਸਰਕਾਰੀ ਹਸਪਤਾਲ ਪੁੱਜੇ ਮ੍ਰਿਤਕ ਦੇ ਚਾਚਾ ਮਹਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ 28 ਸਾਲਾ ਗੁਰਮੁੱਖ ਸਿੰਘ ਪਿੰਡ ਗਹਿਲੇਵਾਲਾ ਆਪਣੇ ਖੇਤ ਵਿੱਚ ਸਬਜ਼ੀ ਦੀ ਫ਼ਸਲ ਨੂੰ ਪਾਣੀ ਲਾਉਣ ਗਿਆ ਸੀ। ਪਾਣੀ ਚਲਾਉਣ ਲਈ ਜਿਉਂ ਹੀ ਟਿਊਬਵੈੱਲ ਦਾ ਸਵਿੱਚ ਚਾਲੂ ਕੀਤਾ ਤਾਂ ਉਸ ਵਿੱਚੋਂ ਹਾਈ ਵੋਲਟੇਜ ਦਾ ਕਰੰਟ ਚੱਲ ਪਿਆ ਅਤੇ ਬਿਜਲੀ ਦਾ ਝਟਕਾ ਲੱਗਣ ਕਾਰਨ ਗੁਰਮੁਖ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here