ਫ਼ਰੀਦਕੋਟ: ਸਪੀਕਰ ਸੰਧਵਾਂ ਨੇ ਕੀਤਾ ਸਿਵਲ ਹਸਪਤਾਲ ਦਾ ਦੌਰਾ || Punjab News

0
198
Kultar Singh Sandhawan's letter to the President regarding the Governor's notification

ਫ਼ਰੀਦਕੋਟ: ਸਪੀਕਰ ਸੰਧਵਾਂ ਨੇ ਕੀਤਾ ਸਿਵਲ ਹਸਪਤਾਲ ਦਾ ਦੌਰਾ


ਡਾਕਟਰ ਦੀ ਪਦਵੀ ਬਹੁਤ ਉੱਚੀ ਹੁੰਦੀ ਹੈ ਅਤੇ ਲੋਕ ਡਾਕਟਰ ਨੂੰ ਰੱਬ ਮੰਨਦੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਿਵਲ ਹਸਪਤਾਲ ਫਰੀਦਕੋਟ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਬਿਮਾਰ ਵਿਅਕਤੀ ਦਾ ਇਲਾਜ ਕਰਨਾ ਬਹੁਤ ਵੱਡੀ ਸੇਵਾ ਤੇ ਪੁੰਨ ਦਾ ਕੰਮ ਹੈ ਇਹ ਸੇਵਾ ਲਈ ਪ੍ਰਮਾਤਮਾ ਨੇ ਤੁਹਾਡੀ ਡਿਊਟੀ ਲਗਾਈ ਹੈ ।

 ਅੰਗਹੀਣ ਵਿਅਕਤੀਆਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ

ਉਨ੍ਹਾਂ ਦਫਤਰੀ ਅਮਲੇ ਨੂੰ ਕਿਹਾ ਕਿ ਕਿਸੇ ਵਿਅਕਤੀ ਦਾ ਕੰਮ ਪੈਡਿੰਗ ਨਾ ਰਹੇ ਅਤੇ ਅੰਗਹੀਣ ਵਿਅਕਤੀਆਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਸਪੀਕਰ ਸੰਧਵਾਂ ਨੇ ਕਿਹਾ ਕਿ ਐਚ.ਐਮ.ਆਈ.ਐਸ ਦੇ ਕਰਮਚਾਰੀਆਂ ਨੂੰ ਪਿਛਲੇ ਕਈ ਮਹੀਨਿਆਂ ਤੋ ਤਨਖਾਹ ਨਹੀ ਮਿਲੀ ਸੀ ਤੇ ਉਹ ਕੰਮ ਛੋੜ ਹੜਤਾਲ ਤੇ ਚੱਲ ਰਹੇ ਸਨ ਉਨਾਂ ਨੂੰ ਬਕਾਇਆ ਸਾਰੀ ਤਨਖਾਹ ਮਿਲ ਗਈ ਹੈ ਤੇ ਉਹ ਕੰਮ ਤੇ ਪਰਤ ਆਏ ਹਨ । ਇਸ ਤੋਂ ਇਲਾਵਾ ਉਨ੍ਹਾਂ ਸਿਵਲ ਹਸਪਤਾਲ ਵਿਖੇ ਆਪਣੀਆਂ ਮੰਗਾਂ ਸੰਬੰਧੀ ਹੜਤਾਲ ਤੇ ਬੈਠੇ ਡਾਕਟਰਾਂ ਤੋ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਇਹ ਮਸਲਾ ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ ।

ਇਹ ਵੀ ਪੜ੍ਹੋ- ਪੀਵੀਆਰ ਆਈਨੌਕਸ ਨੇ ਅਤਿ-ਆਧੁਨਿਕ 4K ਲੇਜ਼ਰ ਅਤੇ 7-ਸਕ੍ਰੀਨ ਮਲਟੀਪਲੈਕਸ ਦੇ ਨਾਲ ਮੋਹਾਲੀ ਦੇ ਪਹਿਲੇ 4D ਸਿਨੇਮਾ ਅਨੁਭਵ ਦੀ ਕੀਤੀ ਸ਼ੁਰੂਆਤ

ਉਨ੍ਹਾਂ ਸਿਵਲ ਹਸਪਤਾਲ ਦੇ ਬਲੱਡ ਸੈਂਟਰ ਵਿਖੇ ਸਮਾਜ ਸੇਵੀ ਸੰਸਥਾ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਵਲੋਂ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਵੀ ਕੀਤਾ । ਉਨ੍ਹਾਂ ਕਿਹਾ ਖੂਨ ਦੀ ਇਕ-ਇਕ ਬੂੰਦ ਕੀਮਤੀ ਹੈ, ਜੋ ਕਿਸੇ ਲੋੜਵੰਦ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ, ਜੋ ਕਿ ਕੀਮਤੀ ਜਾਨਾਂ ਬਚਾਉਣ ਲਈ ਇਕ ਬਹੁਤ ਵਧੀਆ ਉਪਰਾਲਾ ਹੈ।

 

LEAVE A REPLY

Please enter your comment!
Please enter your name here