AR Rahman ਦੇ ਤਲਾਕ ਦੇ ਵਿਚਕਾਰ Virat Kohli ਦੀ ਪੋਸਟ ਦੇਖ ਘਬਰਾਏ ਫੈਨਜ਼
ਵਿਰਾਟ ਕੋਹਲੀ ਜਿਨ੍ਹਾਂ ਨੂੰ ਫੈਨਜ਼ ਬੇਹੱਦ ਪਿਆਰ ਕਰਦੇ ਹਨ | ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਨੇ ਬੁੱਧਵਾਰ ਨੂੰ ਆਪਣੇ ਕੱਪੜਿਆਂ ਦੇ ਬ੍ਰਾਂਡ Wrohn ਦੇ ਦਸ ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਇੰਸਟਾਗ੍ਰਾਮ ‘ਤੇ ਇਕ ਪੋਸਟ ਕੀਤੀ। ਇਸ ਦੌਰਾਨ ਉਨ੍ਹਾਂ ਆਪਣੇ ਕੱਪੜਿਆਂ ਦੇ ਬ੍ਰਾਂਡ ਦੀਆਂ ਪ੍ਰਾਪਤੀਆਂ ਗਿਣਾਈਆਂ।
ਪੋਸਟ ਨੂੰ ਪੜ੍ਹ ਕੇ ਪ੍ਰਸ਼ੰਸਕ ਹੈਰਾਨ
ਹਾਲਾਂਕਿ ਇਸ ਪੋਸਟ ਨੂੰ ਪੜ੍ਹ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਰਿਸ਼ਤੇ ਨੂੰ ਲੈ ਕੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਅਸਲ ‘ਚ ਇਹ ਸਾਰਾ ਮਾਮਲਾ ਇਕ ਗਲਤਫਹਿਮੀ ਹੈ, ਆਓ ਤੁਹਾਨੂੰ ਦੱਸਦੇ ਹਾਂ। ਉਨ੍ਹਾਂ ਦੀ ਪੋਸਟ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਲੱਗਾ ਕਿ ਉਹ ਅਨੁਸ਼ਕਾ ਸ਼ਰਮਾ ਤੋਂ ਤਲਾਕ ਲੈ ਰਹੇ ਹਨ। ਦਰਅਸਲ, ਇਸ ਪੋਸਟ ਦੀ ਟਾਈਮਿੰਗ ਏਆਰ ਰਹਿਮਾਨ ਵਾਲੇ ਮਾਮਲੇ ਦੀ ਤਰ੍ਹਾਂ ਹੋ ਗਈ ਸੀ ਜਿਸ ਤੋਂ ਬਾਅਦ ਲੋਕ ਇਸ ਨੂੰ ਉਵੇਂ ਦਾ ਹੀ ਮਾਮਲਾ ਮੰਨ ਬੈਠੇ। ਹਾਲ ਹੀ ‘ਚ ਏਆਰ ਰਹਿਮਾਨ ਦੀ ਪਤਨੀ ਨੇ ਐਲਾਨ ਕੀਤਾ ਸੀ ਕਿ ਉਹ ਉਨ੍ਹਾਂ ਤੋਂ ਵੱਖ ਹੋ ਰਹੇ ਹਨ।
ਇਹ ਵੀ ਪੜ੍ਹੋ : ਹਾਰਦਿਕ ICC ਆਲਰਾਊਂਡਰ ਰੈਂਕਿੰਗ ਵਿੱਚ ਨੰਬਰ-1 ‘ਤੇ ਪਹੁੰਚਿਆ
ਵਿਰਾਟ ਨੇ ਪੋਸਟ ‘ਚ ਕੀ ਲਿਖਿਆ ?
ਆਪਣੀ ਪੋਸਟ ‘ਚ ਵਿਰਾਟ ਨੇ ਲਿਖਿਆ, ‘ਪਿੱਛੇ ਮੁੜ ਕੇ ਦੇਖੀਏ ਤਾਂ ਅਸੀਂ ਹਮੇਸ਼ਾ ਥੋੜ੍ਹੇ ਅਲੱਗ ਰਹੇ ਹਾਂ। ਅਸੀਂ ਕਦੇ ਵੀ ਕਿਸੇ ਬਾਕਸ ‘ਚ ਫਿੱਟ ਨਹੀਂ ਹੋਏ ਜਿਸ ਵਿਚ ਉਨ੍ਹਾਂ ਨੇ ਸਾਨੂੰ ਪਾਉਣ ਦੀ ਕੋਸ਼ਿਸ਼ ਕੀਤੀ। ਦੋ ਮਿਸਫਿਟ ਜੋ ਇਕ-ਦੂਜੇ ਵੱਲ ਆਕਰਸ਼ਿਤ ਹੋ ਗਏ। ਅਸੀਂ ਸਮੇਂ ਦੇ ਨਾਲ ਬਦਲ ਗਏ, ਪਰ ਚੀਜ਼ਾਂ ਨੂੰ ਆਪਣੀ ਤਰ੍ਹਾਂ ਨਾਲ ਹੀ ਕਰਦੇ ਹਾਂ।’ ਅਸੀਂ ਇੰਨੇ ਬੀਤੇ ਸਾਲਾਂ ‘ਚ ਬਹੁਤ ਬਦਲ ਗਏ ਹਾਂ, ਲੋਕ ਸਾਨੂੰ ਕ੍ਰੇਜ਼ੀ ਬੁਲਾਉਂਦੇ ਹਨ ਪਰ ਸਾਨੂੰ ਇਸਦੀ ਪਰਵਾਹ ਨਹੀਂ।
ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ
ਉਨ੍ਹਾਂ ਦੀ ਇਸ ਪੋਸਟ ਨੂੰ ਦੇਖ ਕੇ ਲੋਕਾਂ ਨੂੰ ਲੱਗਾ ਕਿ ਉਹ ਇਹ ਸਭ ਅਨੁਸ਼ਕਾ ਸ਼ਰਮਾ ਲਈ ਲਿਖ ਰਹੇ ਹਨ। ਇਸ ਪੋਸਟ ‘ਤੇ ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਲੋਕ ਕਹਿਣ ਲੱਗੇ ਕਿ ਇਸ ਵ੍ਹਾਈਟ ਬੈਕਗ੍ਰਾਊਂਟ ਤੇ ਫੌਂਟ ‘ਚ ਲੋਕ ਤਲਾਕ ਪੋਸਟ ਕਰਦੇ ਹਨ, ਆਖਿਰ ਇਹ ਹੈ ਕੀ? ਉਨ੍ਹਾਂ ਦੀ ਪੋਸਟ ‘ਤੇ ਕਮੈਂਟਸ ਦਾ ਹੜ੍ਹ ਆ ਗਿਆ।
ਇਕ ਯੂਜ਼ਰ ਨੇ ਲਿਖਿਆ, ‘ਕਿਰਪਾ ਕਰ ਕੇ ਇਸ ਫਾਰਮੈਟ ਨੂੰ ਬੰਦ ਕਰੋ।’ ਇਕ ਹੋਰ ਨੇ ਕਿਹਾ, ‘ਮੈਂ ਸੋਚਿਆ ਕਿ ਉਹ ਕੋਈ ਏਆਰ ਰਹਿਮਾਨ ਟਾਈਪ ਦਾ ਹੈ।’ ਤੀਜੇ ਨੇ ਟਿੱਪਣੀ ਕੀਤੀ, ‘ਮੈਂ ਇਕ ਸਕਿੰਟ ਲਈ ਹੈਰਾਨ ਰਹਿ ਗਿਆ।’
ਚੌਥੇ ਨੇ ਲਿਖਿਆ- ‘ਇਹ ਉਸ ਫਾਰਮੈਟ ‘ਚ ਕਿਉਂ ਹੈ ਜਿਸ ਵਿਚ ਹਰ ਕੋਈ ਤਲਾਕ ਦਾ ਐਲਾਨ ਕਰਦਾ ਹੈ?’ ਇਕ ਹੋਰ ਨੇ ਲਿਖਿਆ – ‘ਮੈਨੂੰ ਮਿੰਨੀ ਹਾਰਟ ਅਟੈਕ ਆਇਆ ਸੀ।’