ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸਵਰਨ ਸਿਵੀਆ ਦੇ ਦਿਹਾਂਤ ਤੋ ਬਾਅਦ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਰਾਬਿੰਦਰ ਸੰਗੀਤ ਦੀ ਮਸ਼ਹੂਰ ਗਾਇਕਾ ਸੁਮਿਤਰਾ ਸੇਨ (Sumitra Sen) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 89 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ।
ਗਾਇਕਾ ਦੀ ਬੇਟੀ ਸ੍ਰਬਾਨੀ ਸੇਨ ਨੇ ਸੋਸ਼ਲ ਮੀਡੀਆ ‘ਤੇ ਗਾਇਕਾ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਆਪਣੀ ਫੇਸਬੁੱਕ ਪੋਸਟ ‘ਚ ਉਨ੍ਹਾਂ ਨੇ ਬੰਗਾਲੀ ਭਾਸ਼ਾ ‘ਚ ਲਿਖਿਆ, ‘ਮਾਂ ਅੱਜ ਸਵੇਰੇ ਸਾਨੂੰ ਛੱਡ ਗਈ’। ਸੁਮਿਤਰਾ ਸੇਨ ਦੀ ਮੌਤ ਕਾਰਨ ਬੰਗਾਲੀ ਫਿਲਮ ਇੰਡਸਟਰੀ ਸਮੇਤ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਹੈ।
ਦੱਸ ਦਈਏ ਕਿ ਸੁਮਿੱਤਰਾ ਸੇਨ ‘ਮੇਘ ਬੋਲੇਸ਼ੇ ਜਾਬੋ ਜਾਬੋ’, ‘ਤੋਮਰੀ ਝਰਨੇ ਨਿਰੰਜਨ’, ‘ਸਖੀ ਭਾਵੋਨਾ ਕਹਾਰੇ ਬੋਲੇ’, ‘ਅੱਛੇ ਦੇਖੋ ਅੱਛੇ ਮ੍ਰਿਤਯੁ ਮੌਤ’ ਆਦਿ ਮਸ਼ਹੂਰ ਗੀਤਾਂ ਲਈ ਮਸ਼ਹੂਰ ਹੋ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿੰਗਰ ਦੀ ਮੰਗਲਵਾਰ ਨੂੰ ਕੋਲਕਾਤਾ ਸਥਿਤ ਉਨ੍ਹਾਂ ਦੇ ਘਰ ‘ਚ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਸਾਹ ਦੀ ਸਮੱਸਿਆ ਤੋਂ ਪੀੜਤ ਸੀ। ਉਹ ਬ੍ਰੋਕੋ ਨਿਮੋਨੀਆ ਤੋਂ ਪੀੜਤ ਸੀ ਅਤੇ ਉਸ ਨੂੰ 21 ਦਸੰਬਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਤਿੰਨ ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪਰ ਆਖਿਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰਕੇ ਸੁਮਿਤਰਾ ਸੇਨ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਦਹਾਕਿਆਂ ਤੱਕ ਦਰਸ਼ਕਾਂ ਨੂੰ ਮੋਹ ਲੈਣ ਵਾਲੀ ਸੁਮਿੱਤਰਾ ਸੇਨ ਦੇ ਅਚਾਨਕ ਦਿਹਾਂਤ ਤੋਂ ਮੈਂ ਬਹੁਤ ਦੁਖੀ ਹਾਂ। ਮੇਰੇ ਉਨ੍ਹਾਂ ਨਾਲ ਨਜ਼ਦੀਕੀ ਸਬੰਧ ਸਨ। ਉਨ੍ਹਾਂ ਨੂੰ ਪੱਛਮੀ ਬੰਗਾਲ ਸਰਕਾਰ ਦੁਆਰਾ 2012 ਵਿੱਚ ਸੰਗੀਤ ਮਹਾਸਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਮੌਤ ਨਾਲ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।