ਕੰਨੜ ਦੀ ਮਸ਼ਹੂਰ ਅਦਾਕਾਰਾ ਪਵਿੱਤਰਾ ਜੈਰਾਮ ਦੀ ਕਾਰ ਹਾਦਸੇ ‘ਚ ਹੋਈ ਮੌਤ || Latest News

0
183
Famous Kannada actress Pavitra Jayaram died in a car accident

ਕੰਨੜ ਦੀ ਮਸ਼ਹੂਰ ਅਦਾਕਾਰਾ ਪਵਿੱਤਰਾ ਜੈਰਾਮ ਦੀ ਕਾਰ ਹਾਦਸੇ ‘ਚ ਹੋਈ ਮੌਤ || Latest News

ਤੇਲਗੂ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ | ਜਿੱਥੇ ਕਿ ਤੇਲਗੂ ਟੀਵੀ ਸੀਰੀਜ਼ ‘ਤ੍ਰੀਨਯਾਨੀ’ ‘ਚ ਤਿਲੋਤਮਾ ਦਾ ਕਿਰਦਾਰ ਨਿਭਾ ਕੇ ਘਰ-ਘਰ ‘ਚ ਮਸ਼ਹੂਰ ਹੋਈ ਅਭਿਨੇਤਰੀ ਪਵਿੱਤਰਾ ਜੈਰਾਮ ਦੀ ਐਤਵਾਰ ਨੂੰ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਭਿਆਨਕ ਹਾਦਸਾ ਆਂਧਰਾ ਪ੍ਰਦੇਸ਼ ਦੇ ਮਹਿਬੂਬਾ ਨਗਰ ਨੇੜੇ ਵਾਪਰਿਆ ਹੈ | ਕਿਹਾ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਦੋਂ ਅਦਾਕਾਰਾ ਕਰਨਾਟਕ ਦੇ ਮਾਂਡਿਆ ਜ਼ਿਲੇ ਦੇ ਹਾਨਾਕੇਰੇ ਤੋਂ ਵਾਪਸ ਆ ਰਹੀ ਸੀ ਤੇ ਇਸ ਹਾਦਸੇ ਵਿੱਚ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ | ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ |

ਮੌਕੇ ‘ਤੇ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਿਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਜਿਸ ਤੋਂ ਬਾਅਦ ਹੈਦਰਾਬਾਦ ਤੋਂ ਵਾਨਪਾਰਥੀ ਆ ਰਹੀ ਇੱਕ ਬੱਸ ਨੇ ਸੱਜੇ ਪਾਸੇ ਤੋਂ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ‘ਚ ਅਦਾਕਾਰਾ ਦੀ ਚਚੇਰੀ ਭੈਣ ਅਪੇਕਸ਼ਾ, ਡ੍ਰਾਈਵਰ ਸ਼੍ਰੀਕਾਂਤ ਅਤੇ ਅਭਿਨੇਤਾ ਚੰਦਰਕਾਂਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਜਦਕਿ ਇਸ ਹਾਦਸੇ ‘ਚ ਅਦਾਕਾਰਾ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਉਹਨਾਂ ਦੀ ਮੌਤ ਦੀ ਖਬਰ ਤੋਂ ਬਾਅਦ ਸਾਰੀ ਤੇਲਗੂ ਇੰਡਸਟਰੀ ‘ਚ ਸੋਗ ਦੀ ਲਹਿਰ ਛਾਈ ਹੋਈ ਹੈ | ਅਦਾਕਾਰ ਸਮੀਪ ਅਚਾਰੀਆ ਨੇ ਅਦਾਕਾਰਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਲਿਖਿਆ, “ਇਸ ਖਬਰ ਤੋਂ ਜਾਗਿਆ ਕਿ ਤੁਸੀਂ ਨਹੀਂ ਰਹੇ। ਵਿਸ਼ਵਾਸ ਨਹੀਂ ਕਰ ਸਕਦਾ। ਮੇਰੀ ਪਹਿਲੀ ਆਨ-ਸਕਰੀਨ ਮਾਂ, ਤੁਸੀਂ ਹਮੇਸ਼ਾ ਖਾਸ ਰਹੋਗੇ।”

 

 

LEAVE A REPLY

Please enter your comment!
Please enter your name here