ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦੀ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ
ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬਲ (63) ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਦਿਲ ਸੰਬੰਧੀ ਬੀਮਾਰੀਆਂ ਤੋਂ ਪੀੜਤ ਸਨ। 2010 ਵਿੱਚ ਦਿਲ ਦਾ ਦੌਰਾ ਪੈਣ ਮਗਰੋਂ ਉਸ ਦੀ ਐਂਜੀਓਪਲਾਸਟੀ ਵੀ ਹੋਈ ਸੀ। 1996 ਵਿੱਚ, ਟਾਈਮ ਮੈਗਜ਼ੀਨ ਨੇ ਉਸਨੂੰ ਭਾਰਤ ਦਾ ‘ਮਾਸਟਰ ਆਫ਼ ਫੈਬਰਿਕ ਐਂਡ ਫੈਨਟਸੀ’ ਦੱਸਿਆ।
ਇਹ ਵੀ ਪੜ੍ਹੋ- ਹਰਿਆਣਾ ‘ਚ ਯਾਤਰੀਆਂ ਦੀ ਸਹੂਲਤ ਲਈ ਲਿਆ ਅਹਿਮ ਫੈਸਲਾ, ਚੱਲਣਗੀਆਂ 13 ਸਪੈਸ਼ਲ ਟਰੇਨਾਂ
ਰੋਹਿਤ ਬੱਲ ਨੂੰ 2001 ਅਤੇ 2004 ਵਿੱਚ ਇੰਟਰਨੈਸ਼ਨਲ ਫੈਸ਼ਨ ਅਵਾਰਡਸ ਵਿੱਚ ‘ਡਿਜ਼ਾਈਨਰ ਆਫ ਦਿ ਈਅਰ’ ਚੁਣਿਆ ਗਿਆ ਸੀ। ਫੈਸ਼ਨ ਡਿਵੈਲਪਮੈਂਟ ਕੌਂਸਲ ਆਫ ਇੰਡੀਆ (FDCI) ਦੇ ਪ੍ਰਧਾਨ ਸੁਨੀਲ ਸੇਠੀ ਨੇ ਕਿਹਾ- ਉਨ੍ਹਾਂ (ਰੋਹਿਤ) ਨੂੰ ਦਿਲ ਦਾ ਦੌਰਾ ਪਿਆ, ਰੋਹਿਤ ਇੱਕ ਮਹਾਨ ਵਿਅਕਤੀ ਸੀ, ਅਸੀਂ ਇਸ ਸਮੇਂ ਪੂਰੀ ਤਰ੍ਹਾਂ ਹਿੱਲ ਗਏ ਹਾਂ।
ਉਨ੍ਹਾਂ ਦੱਸਿਆ ਕਿ ਰੋਹਿਤ ਦਾ ਸਫਦਰਜੰਗ ਐਨਕਲੇਵ ਦੇ ਅਸ਼ਲੋਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਡਾ: ਅਲੋਕ ਚੋਪੜਾ ਬੱਲ ਦਾ ਇਲਾਜ ਕਰ ਰਹੇ ਸਨ। ਰੋਹਿਤ ਨੂੰ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪਿਆ ਸੀ। ਡਾਕਟਰਾਂ ਨੇ 2 ਘੰਟੇ ਤੱਕ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਦਿੱਲੀ ਦੇ ਇੰਪੀਰੀਅਲ ਹੋਟਲ ਵਿੱਚ ਲੈਕਮੇ ਇੰਡੀਆ ਫੈਸ਼ਨ ਵੀਕ ਵਿੱਚ ਆਪਣਾ ਸੰਗ੍ਰਹਿ ‘ਕਾਇਨਾਤ
13 ਅਕਤੂਬਰ ਨੂੰ ਰੋਹਿਤ ਨੇ ਦਿੱਲੀ ਦੇ ਇੰਪੀਰੀਅਲ ਹੋਟਲ ਵਿੱਚ ਲੈਕਮੇ ਇੰਡੀਆ ਫੈਸ਼ਨ ਵੀਕ ਵਿੱਚ ਆਪਣਾ ਸੰਗ੍ਰਹਿ ‘ਕਾਇਨਾਤ: ਏ ਬਲੂਮ ਇਨ ਦਾ ਯੂਨੀਵਰਸ’ ਪੇਸ਼ ਕੀਤਾ। ਇਹ ਉਸਦਾ ਆਖਰੀ ਸ਼ੋਅ ਸੀ। ਅਭਿਨੇਤਰੀ ਅਨੰਨਿਆ ਪਾਂਡੇ ਇਸ ਸਮਾਗਮ ਦੀ ਸ਼ੋਅ-ਸਟਾਪਰ ਸੀ।
ਰੋਹਿਤ ਦੇ ਦੇਹਾਂਤ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ ਹੈ। ਰੋਹਿਤ ਦਾ ਸਸਕਾਰ ਸ਼ਨੀਵਾਰ ਸ਼ਾਮ 5 ਵਜੇ ਨਵੀਂ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।